ਮਾਤਾ ਗੁਜਰੀ ਖ਼ਾਲਸਾ ਕਾਲਜ ਵਿਚ ‘ਵੈਲਥ ਆਉਟ ਆਫ਼ ਵੇਸਟ’ ‘ਤੇ ਪ੍ਰਤੀਯੋਗਿਤਾ
KARTARPUR EXCLUSIVE (PARDEEP KUMAR) 12-04-2025 | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਈਕੋ ਕੱਲਬ ਇੰਚਾਰਜ ਪ੍ਰੋ. ਕਮਲੇਸ਼ ਰਾਣੀ ਦੀ ਦੇਖ-ਰੇਖ ਹੇਠ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ‘ਵੈਲਥ ਆਉਟ ਆਫ਼ ਵੇਸਟ’ ‘ਤੇ ਇੱਕ ਪ੍ਰਤੀਯੋਗਿਤਾ ਕਰਵਾਈ ਗਈ| ਇਹ ਪ੍ਰੋਗਰਾਮ ਮਨਿਸਟਰੀ ਆਫ਼ ਵਾਤਾਵਰਨ, ਜੰਗਲਾਤ ਤੇ ਜਲਵਾਯੂ ਪਰਿਵਤਰਨ ਮੰਤਰਾਲਾ, ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤਾ|
ਇਸ ਮੁਕਾਬਲੇ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਤੇ ਬੇਕਾਰ ਅਤੇ ਫਾਲਤੂ ਪਦਾਰਥਾਂ ਤੋਂ ਉਪਯੋਗੀ ਵਸਤੂਆਂ ਤਿਆਰ ਕਰਕੇ ਆਪਣੀ ਕਲਾ ਦਾ ਵਧੀਆ ਪ੍ਰਦਰਸ਼ਨ ਕੀਤਾ| ਵਿਦਿਆਰਥੀਆਂ ਨੇ ਸ਼ੋਅਪੀਸ, ਟੈਡੀ ਬੀਅਰ, ਬੇਕਾਰ ਕਪੱੜਿਆਂ ਦੇ ਫੁੱਲ, ਹੈਂਗਿੰਗ, ਪੈਨ ਸਟੈਂਡ ਅਤੇ ਦੀਵੇ ਬਣਾਏ| ਇਹਨਾਂ ਮੁਕਾਬਲਿਆਂ ਵਿਚ ਨਵਜੋਤ ਕੌਰ, ਦੀਕਸ਼ਾ ਅਤੇ ਹਰਮਨ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ|
ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਪੁਰਾਣੀਆਂ ਵਸਤੂਆਂ ਦੀ ਪੁਨਰ ਸਿਰਜਨਾ ਕਰਨ ਲਈ ਕਰਵਾਈ ਗਈ ਪ੍ਰ੍ਤੀਯੋਗਿਤਾ ਲਈ ਈਕੋ ਕੱਲਬ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ|