
KARTARPUR EXCLUSIVE (PARDEEP KUMAR) 13-05-2025 | ਕਰਤਾਰਪੁਰ ਪੁਲੀਸ ਨੇ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਜਿਨ੍ਹਾਂ ਕੋਲੋਂ ਕੋਲੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਇਸ ਸਬੰਧੀ ਡੀਐਸਪੀ ਕਰਤਾਰਪੁਰ ਵਿਜੇ ਕੰਵਰ ਪਾਲ ਨੇ ਇਕ ਪ੍ਰੈਸ ਕਾਨ੍ਫ੍ਰੇੰਸ ਵਿੱਚ ਦੱਸਿਆ ਕਿ ਕਰਤਾਰਪੁਰ ਥਾਣੇ ਦੀ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਬਲਵੀਰ ਸਿੰਘ ਨੇ ਗਸ਼ਤ ਦੌਰਾਨ ਨੋਗੱਜਾ ਪਿੰਡ ਦੇ ਭੱਠੇ ਕੋਲ ਦੋ ਸ਼ਕੀ ਵਿਅਕਤੀਆਂ ਨੂੰ ਦੇਖਿਆ ਜੋ ਪੁਲੀਸ ਨੂੰ ਦੇਖ ਕੇ ਭੱਜਣ ਲੱਗੇ ਤਾਂ ਪੁਲੀਸ ਨੇ ਊਨਾ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਅਤੇ ਤਲਾਸ਼ੀ ਦੌਰਾਨ ਉਨਾਂ ਕੋਲੋਂ ਇੱਕ ਪਿਸਟਲ ਇੱਕ ਦੇਸੀ ਕੱਟਾ 10 ਜਿੰਦਾ ਰੌਂਦ ਬਰਾਮਦ ਕੀਤੇ ਗਏ।
ਉਨ੍ਹਾਂ ਦੀ ਪਹਿਚਾਣ ਜਸਕਰਨ ਉਰਫ ਕਰਨ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਭੀਖਾ ਨੰਗਲ, ਕਰਤਾਰਪੁਰ ਅਤੇ ਹਰਮਨਪ੍ਰੀਤ ਪੁੱਤਰ ਭੁੱਲਾ ਰਾਮ ਵਾਸੀ ਦਿਆਲਪੁਰ, ਕਰਤਾਰਪੁਰ ਵਜੋਂ ਹੋਈ ਹੈ। ਪੁਲਿਸ ਵਲੋਂ ਰਿਮਾਂਡ ਲੈ ਕੇ ਇਨਾ ਕਾਬੂ ਕੀਤੇ ਨੌਜਵਾਨਾਂ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਦੱਸੀ ਗਈ ਹੈ |


