KARTARPUR EXCLUSIVE (BEURO) | ਬ੍ਰਹਮਗਿਆਨੀ, ਨਾਮ ਦੇ ਰਸੀਏ, ਗਊਆਂ ਦੇ ਪਾਲੀ, ਵਿਦਿਆ ਦਾਨੀ, ਸਾਂਝੀ ਵਾਲਤਾ ਦੇ ਪ੍ਰਤੀਕ, ਸ਼ਾਂਤੀ ਦੇ ਪੁੰਜ,ਮਹਾਨ ਤਪੱਸਵੀ, ਬ੍ਰਹਮਲੀਨ ਸ੍ਰੀ 108 ਸੰਤ ਬਾਬਾ ਉਂਕਾਰ ਨਾਥ ਜੀ ਦੇ ਜਨਮ ਦਿਹਾੜਾ ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਪੌਦੇ ਲਗਾਕੇ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਦੀ ਯਾਦ ਵਿੱਚ ਸੰਸਥਾ ਵੱਲੋਂ ਫਲੋਰਟ ਪਬਲਿਕ ਸਕੂਲ, ਕਾਲਾ ਬਾਹੀਆਂ ਦੀ ਗਰਾਉਂਡ ਵਿੱਚ ਪੌਦੇ ਲਗਾਏ ਗਏ।

ਇਸ ਮੌਕੇ ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਦੇ ਮਾਸਟਰ ਅਮਰੀਕ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਅਤੇ ਆਪਣੇ-ਆਪ ਦੇ ਰਿਸ਼ਤੇਦਾਰ ਦੀ ਹਰ ਖੁਸ਼ੀ ਮੌਕੇ ਘੱਟੋ-ਘੱਟ ਇੱਕ ਪੌਦਾ ਲਗਾਕੇ ਉਸਦੀ ਲਗਾਤਾਰ ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਰਜਨੀ ਬਾਲਾ ਵੱਲੋੰ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਰਜਨੀ ਬਾਲਾ ਨੂੰ ਸੰਸਥਾ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। । ਇਸ ਮੌਕੇ ਪ੍ਰਿੰਸੀਪਲ ਮੈਡਮ ਰਜਨੀ ਬਾਲਾ, ਮਾਸਟਰ ਅਮਰੀਕ ਸਿੰਘ, ਗੇੰਦੀ ਰਾਮ, ਸੀਮਾ ,ਨਿਤਿਕਾ ਕਮਲ, ਨੰਬਰਦਾਰ ਮਦਨ ਲਾਲ,ਮੈਡਮ ਰੀਨਾ ਦੇਵੀ,ਸਰਬਜੀਤ ਕੌਰ, ਪਰਮਜੀਤ ਕੌਰ, ਮਾਲੀ ਸਵਰਨਾ ਰਾਮ ਅਤੇ ਬੀਰਾ ਹਾਜ਼ਰ ਸਨ।
