KARTARPUR EXCLUSIVE (PARDEEP KUMAR) | ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਪੈ੍ਟੀ ਸੋਢੀ ਦੀ ਅਗਵਾਈ ਵਿੱਚ ਪ੍ਰਸ਼ਨੋਤਰੀ ਮੁਕਾਬਲੇ ,ਕਵਿਤਾ ਉਚਾਰਣ ਤੇ ਲੇਖ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸਕੱਤਰ ਸ੍ਰੀ ਹਰੀਪਾਲ ਨੇ ਸ਼ਿਰਕਤ ਕੀਤੀ। ਪ੍ਰਸ਼ਨੋਤਰੀ ਮੁਕਾਬਲੇ ਵਿੱਚ ਚਾਰ ਟੀਮਾਂ (ਸਤਲੁਜ ਰਾਵੀ ਬਿਆਸ ਤੇ ਚਨਾਬ) ਨੇ ਭਾਗ ਲਿਆ । ਵਿਦਿਆਰਥੀ ਦੀ ਤਿਆਰੀ ਨੇ ਮੁਕਾਬਲੇ ਨੂੰ ਦਿਲਚਸਪ ਬਣਾਈ ਰੱਖਿਆ ਤੇ ਅੰਤਲੇ ਦੌਰ ਵਿੱਚ ਚਨਾਬ ਦੀ ਟੀਮ ਜੇਤੂ ਰਹੀ ਤੇ ਸਤਲੁਜ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਿਆਸ ਟੀਮ ਤੀਜੇ ਸਥਾਨ ਤੇ ਰਹੀ ।
ਇਸੇ ਤਰਾਂ ਕਵਿਤਾ ਉਚਾਰਣ ਮੁਕਾਬਲੇ ਵਿੱਚ ਭੁਪਿੰਦਰ ਕੌਰ ਪਹਿਲੇ ਸਥਾਨ ਤੇ ਰਹੀ ਤੇ ਦੂਜਾ ਸਥਾਨ ਸਿਮਰਨ ਪ੍ਰਾਪਤ ਕੀਤਾ।ਅਸ਼ਮੀਤਾ, ਨਵਰੂਪ ਸਾਂਝੇ ਤੌਰ ਤੇ ਤੀਜੇ ਸਥਾਨ ਤੇ ਰਹੀਆ। ਲੇਖ ਮੁਕਾਬਲੇ ਵਿੱਚ ਨਵਰੂਪ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਨਿਤਾਸ਼ਾ ਦੂਜੇ ਸਥਾਨ ਤੇ ਰਹੀ । ਲਕਸ਼ਮੀ ਤੇ ਰਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਆਪਣੇ ਸੰਦੇਸ਼ ਵਿੱਚ ਪੰਜਾਬੀ ਭਾਸ਼ਾ ਪ੍ਰਤਿ ਵਿਦਿਆਰਥੀਆ ਵਿੱਚ ਉਤਸ਼ਾਹ ਦੀ ਭਾਵਨਾ ਦੀ ਸ਼ਲਾਘਾ ਕੀਤੀ ਤੇ ਆਪਣੀ ਮਾਤ- ਭਾਸ਼ਾ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ। ਕਾਲਜ ਦੇ ਪ੍ਰਧਾਨ ਤੇ ਸਾਬਕਾ ਐਮ.ਐਲ.ਏ ( ਹਲਕਾ ਕਰਤਾਰਪੁਰ) ਚੌਧਰੀ ਸੁਰਿੰਦਰ ਸਿੰਘ ਨੇ ਆਪਣੇ ਸੰਦੇਸ਼ ਵਿੱਚ ਪੰਜਾਬੀ ਵਿਭਾਗ ਦੇ ਅਜਿਹੇ ਯਤਨਾਂ ਦੀ ਪ੍ਰਸੰਸਾ ਕੀਤੀ, ਜਿਸ ਨਾਲ ਵਿਦਿਆਰਥੀਆ ਵਿੱਚ ਆਪਣੀ ਮਾਂ ਬੋਲੀ ਬਾਰੇ ਗਿਆਨ ਵਿੱਚ ਵਾਧਾ ਹੁੰਦਾ ਹੈ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋਫੈਸਰ ਪਰਮਜੀਤ ਨੇ ਗੀਤ ਗਾ ਕੇ ਮਾਹੌਲ ਨੂੰ ਸੰਗੀਤਮਈ ਕਰ ਦਿੱਤਾ। ਪ੍ਰੋਫੈਸਰ ਕੁਲਵਿੰਦਰ ਕੌਰ ਨੇ ਸਕੱਤਰ ਹਰੀਪਾਲ ,ਜੱਜਮੈਂਟ ਦੀ ਸਮੂਹ ਟੀਮ ਤੇ ਸਾਰੇ ਪ੍ਰੋਫੈਸਰ ਸਾਹਿਬਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਪ੍ਰੋਗਰਾਮ ਸਫ਼ਲ ਹੋ ਸਕਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਵੀ ਹਾਜ਼ਰ ਸੀ