ke-logo
janta
Local News Kartarpur Punjab

ਈਕੋ ਫਰੈਂਡਲੀ ਪ੍ਰੋਡਕਟ ਮੇਕਿੰਗ ਕੰਪੀਟੀਸ਼ਨ ਗਿਆ ਕਰਵਾਇਆ

KARTARPUR EXCLUSIVE (PARDEEP KUMAR) | ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਵਿੱਚ ਇਕਨਾਮਿਕਸ ਤੇ ਕਾਮਰਸ ਵਿਭਾਗ ਵੱਲੋਂ ਈਕੋ ਫਰੈਂਡਲੀ ਪ੍ਰੋਡਕਟ ਮੇਕਿੰਗ ਕੰਪੀਟੀਸ਼ਨ ਕਰਵਾਇਆ ਗਿਆ। ਇਸ ਕੰਪੀਟੀਸ਼ਨ ਵਿੱਚ ਵਿਦਿਆਰਥੀਆ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਹਰ ਵਿਦਿਆਰਥੀਆ ਨੇ ਆਪਣੇ ਪ੍ਰੋਡਕਟ ਬਣਾਉਣ ਤੇ ਸਖ਼ਤ ਮਿਹਨਤ ਕੀਤੀ ਪਰ ਕੋਮਲ ਬੀ.ਐਸੀ (ਸਮੈਸਟਰ ਪੰਜਵਾਂ) ਦੀ ਵਿਦਿਆਰਥਣ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬੀ.ਕਾਮ (ਸਮੈਸਟਰ ਪੰਜਵਾਂ) ਦੀ ਵਿਦਿਆਰਥਣ ਨਤਾਸ਼ਾ ਦੂਜੇ ਸਥਾਨ ਤੇ ਰਹੀ। ਇਸੇ ਤਰਾਂ ਤੀਜਾ ਸਥਾਨ ਹਰਜੋਤ ਨੇ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆ ਨੂੰ ਮੁਬਾਰਕ ਦਿੰਦਿਆ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਕਿਹਾ ਕਿ ਵਾਤਾਵਰਣ ਦੀ ਰੱਖਿਆ ਲਈ ਮਨੁੱਖ ਨੂੰ ਅਜਿਹੀ ਸੋਚ ਤੇ ਤਕਨੀਕ ਵਿਕਸਿਤ ਕਰਨੀ ਚਾਹੀਦੀ ਹੈ ਜਿਸ ਨਾਲ ਧਰਤੀ ਤੇ ਆਉਣ ਵਾਲੀਆ ਪੀੜੀਆ ਤੰਦਰੁਸਤੀ ਭਰੀ ਜ਼ਿੰਦਗੀ ਜਿਉ ਸਕਣ। ਕਾਲਜ ਦੇ ਪ੍ਰਧਾਨ ਤੇ ਸਾਬਕਾ ਐਮ.ਐਲ.ਏ( ਹਲਕਾ ਕਰਤਾਰਪੁਰ ) ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਸ੍ਰੀ ਹਰੀਪਾਲ ਜੀ ਨੇ ਆਪਣੇ ਸੰਦੇਸ਼ ਵਿੱਚ ਇਕਨਾਮਿਕਸ ਤੇ ਕਾਮਰਸ ਵਿਭਾਗ ਦੇ ਮੁੱਖੀ ਡਾ. ਸਾਕਸ਼ੀ ਕਸ਼ੱਅਪ ਨੂੰ ਵਧਾਈ ਦਿੰਦਿਆ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣੇ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਸਮਾਜ ਨੂੰ ਵਿਦਿਆਰਥੀਆ ਰਾਹੀ ਸਮਾਜ ਨੂੰ ਜਾਗ੍ਰਿਤ ਕੀਤਾ ਜਾ ਸਕਦਾ ਹੈ।

pardeep
aid

LEAVE A RESPONSE

Your email address will not be published. Required fields are marked *