KARTARPUR EXCLUSIVE (PARDEEP KUMAR) | ਸ੍ਰੀ ਸੁਰਿੰਦਰਪਾਲ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 22.08.2024 ਨੂੰ ASI ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਕਰਤਾਰਪੁਰ ਗਸ਼ਤ ਕਰਦੇ ਹੋਏ ਜਾ ਰਹੇ ਸੀ | ਜਦੋਂ ਪਿੰਡ ਫਾਜਲਪੁਰ ਦੇ ਅੱਡੇ ਤੇ ਪਹੁੰਚੇ ਤਾ ਇੱਕ ਦੇਸ਼ ਸੇਵਕ ਨੇ ASI ਪਰਮਜੀਤ ਸਿੰਘ ਨੂੰ ਇਤਲਾਹ ਦਿੱਤੀ ਕਿ ਕਰਨਪ੍ਰੀਤ ਸਿੰਘ ਪੁੱਤਰ ਜਰਮਨ ਸਿੰਘ ਵਾਸੀ ਘੁੱਗ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਪਾਸ ਨਜਾਇਜ ਅਸਲੇ ਹਨ ਜਿਸਦੇ ਖੱਬੇ ਪੱਟ ਵਿੱਚ ਅਤੇ ਖੱਬੇ ਹੱਥ ਦੀ ਪਹਿਲੀ ਉਂਗਲ ਪਰ ਖੁਦ ਹੀ ਉਸ ਵੱਲੋ ਨਜਾਇਜ਼ ਅਸਲੇ ਨਾਲ ਗੋਲੀ ਲੱਗੀ ਸੀ। ਜੋ ਗੋਲੀ ਲੱਗਣ ਤੋਂ ਬਾਅਦ ਇਹ ਕਿਸੇ ਪ੍ਰਾਈਵੇਟ ਹਸਪਤਾਲ ਜਲੰਧਰ ਵਿੱਚ ਆਪਣਾ ਇਲਾਜ ਕਰਵਾ ਰਿਹਾ।ਜਿਸ ਖਿਲਾਫ ਮੁਕੱਦਮਾ ਨੰਬਰ 112 ਮਿਤੀ 22.08.2024 ਜੁਰਮ 25/27-54-59 ਅਸਲਾ ਐਕਟ ਥਾਣਾ ਕਰਤਾਰਪੁਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ। ਜਿਸਨੂੰ ਮਿਤੀ 04.09.2024 ਨੂੰ ਹਸਪਤਾਲ ਤੋ ਛੁੱਟੀ ਮਿਲਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਦੋਸੀ ਕਰਨਪ੍ਰੀਤ ਸਿੰਘ ਦੀ ਅੱਜ ਮਿਤੀ 05.09.2024 ਨੂੰ ਨਿਸ਼ਾਨਦੇਹੀ ਪਰ ਉਸਦੀ ਪਸੂਆ ਵਾਲੀ ਹਵੇਲੀ ਪਿੰਡ ਘੁੱਗਸੋਰ ਤੋ 02 ਨਜਾਇਜ ਪਿਸਤੌਲ ਸਮੇਤ 02 ਜਿੰਦਾ ਰੌਂਦ ਅਤੇ ਇੱਕ ਖਾਲੀ ਖੋਲ ਬ੍ਰਾਮਦ ਕੀਤਾ ਗਿਆ ਹੈ। ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੋਸ਼ੀ ਪਾਸੋਂ ਹੋਰ ਵੀ ਅਜਿਹੀਆਂ ਵਾਰਦਾਤਾ ਟਰੇਸ ਹੋਣ ਦੀ ਸੰਭਾਵਨਾ ਹੈ।
ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਕਰਤਾਰਪੁਰ ਦੀ ਪੁਲਿਸ ਵੱਲੋ ਇੱਕ ਦੋਸ਼ੀ ਕਾਬੂ
ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼) ਤੇ ਸ੍ਰੀ ਸੁਰਿੰਦਰਪਾਲ ਪੀ.ਪੀ.ਐਸ ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਦੀ ਪੁਲਿਸ ਟੀਮ ASI ਪਰਮਜੀਤ ਸਿੰਘ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 02 ਦੇਸੀ ਪਿਸਤੌਲ ਸਮੇਤ 02 ਜਿੰਦਾ ਰੋਂਦ ਅਤੇ ਇੱਕ ਖਾਲੀ ਖੋਲ੍ਹ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ।
RELATED ARTICLES