KARTARPUR EXCLUSIVE (PARDEEP KUMAR) | ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਐਨ.ਐਸ.ਐਸ ਵਿੰਗ ਵੱਲੋ ਐਨ.ਐਸ.ਐਸ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋਗਰਾਮ ਅਫਸਰ ਸਾਕਸ਼ੀ ਕਸ਼ੱਅਪ ਨੇ ਐਨ.ਐਸ.ਐਸ ਵਲੰਟੀਅਰ ਨੂੰ ਇਸ ਵਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਐਨ.ਐਸ.ਐਸ ਵਿੰਗ ਪੂਰੇ ਭਾਰਤ ਵਿੱਚ ਵਿੱਦਿਅਕ ਸੰਸਥਾਵਾ ਰਾਹੀ ਫੈਲਿਆ ਹੋਇਆ ਹੈ ਤੇ ਵਿਦਿਆਰਥੀਆ ਨੂੰ ਸਮਾਜ ਤੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।
ਪ੍ਰਿੰਸੀਪਲ ਡਾ.ਪ੍ਰੈਟੀ ਸੋਢੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਐਨ.ਐਸ.ਐਸ ਹਰ ਬੁਰੇ ਦੌਰ ਵਿੱਚ ਵੀ ਆਪਣੇ ਫ਼ਰਜ਼ ਨੂੰ ਨਿਭਾਉਦਾ ਆ ਰਿਹਾ ਹੈ, ਕਰੋਨਾ ਮਹਾਂਮਾਰੀ ਵਕਤ ਵੀ ਐਨ.ਐਸ.ਐਸ ਵਲੰਟੀਅਰ ਦੇ ਸਾਹਸ ਤੇ ਹਿੰਮਤ ਦੀ ਹਰ ਦੇਸ਼ਵਾਸੀ ਨੇ ਪ੍ਰਸ਼ੰਸਾ ਕੀਤੀ ਸੀ । ਕਾਲਜ ਦੇ ਪ੍ਰਧਾਨ ਤੇ ਸਾਬਕਾ ਐਮ.ਐਲ.ਏ (ਹਲਕਾ ਕਰਤਾਰਪੁਰ ) ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਸ੍ਰੀ ਹਰੀਪਾਲ ਜੀ ਨੇ ਐਨ.ਐਸ.ਐਸ ਵਲੰਟੀਅਰ ਦੀ ਤਰਾਂ ਹਰ ਨਾਗਰਿਕ ਨੂੰ ਵੀ ਦੇਸ਼ ਦੀ ਤਨੋ ਮਨੋ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰੋਗਰਾਮ ਅਫਸਰ ਡਾ. ਗੁਲਜ਼ਾਰ ਸਿੰਘ ਤੇ ਸੰਗੀਤ ਵਿਭਾਗ ਦੇ ਪ੍ਰੋਫੈਸਰ ਯੁਗੇਸ਼ ਕੁਮਾਰ ਹਾਜ਼ਰ ਸਨ।