KARTARPUR EXCLUSIVE (PARDEEP KUMAR) 23-03-2025 | ਸ਼ਹੀਦ-ਏ – ਆਜ਼ਮ ਸ. ਭਗਤ ਸਿੰਘ ਵੈਲਫੇਯਰ ਸੁਸਾਇਟੀ ਅਤੇ ਸਪੋਰਟਸ ਕਲੱਬ (ਰਜਿ ), ਪੰਜਾਬ ਦੇ ਯੂਨਿਟ ਕਰਤਾਰਪੁਰ ਵਲੋਂ ਵੱਲੋਂ ਸ਼ਹੀਦ-ਏ – ਆਜ਼ਮ ਸ. ਭਗਤ ਸਿੰਘ ਜੀ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਹੀਦ-ਏ – ਆਜ਼ਮ ਸ. ਭਗਤ ਸਿੰਘ ਪਾਰਕ, ਸ਼ਿਵਪੁਰੀ,ਕਰਤਾਰਪੁਰ ਵਿੱਚ ਮਨਾਇਆ ਗਿਆ।
ਇਸ ਮੌਕੇ ਤੇ ਮੌਜੂਦ ਵਲੰਟਰੀਆਂ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੀ ਜੀਵਨ ਸਬੰਧੀ ਗੀਤ ਗਾਏ ਅਤੇ ਬਾਅਦ ਵਿੱਚ ਕਲੱਬ ਦੇ ਪੰਜਾਬ ਚੇਅਰਮੈਨ ਐਡਵੋਕੇਟ ਕ੍ਰਿਸ਼ਨ ਕੁਮਾਰ ਸ਼ਰਮਾ ਦੁਬਾਰਾ ਸ਼ਹੀਦ-ਏ – ਆਜ਼ਮ ਸ. ਭਗਤ ਸਿੰਘ ਜੀ ਦੀ ਵਿਚਾਰਧਾਰਾ ਬਾਰੇ ਵਲੰਟਰੀਆਂ ਨੂੰ ਜਾਣੂ ਕਰਵਾਇਆ ਗਿਆ। ਯੂਨਿਟ ਕਰਤਾਰਪੁਰ ਦੇ ਪ੍ਰਧਾਨ ਅਜੀਤਪਾਲ ਸਿੰਘ ਵੱਲੋਂ ਵਲੰਟਰੀਆਂ ਨੂੰ ਭਗਤ ਸਿੰਘ ਜੀ ਦੇ ਵਿਚਾਰਾਂ ਨੂੰ ਆਪਣੇ ਅਮਲੀ ਜੀਵਨ ਵਿੱਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ ਗਿਆ l ਪੰਜਾਬ ਮੀਤ ਪ੍ਰਧਾਨ ਸ਼ੈੱਲੀ ਮਹਾਜਨ ਵਲੋਂ ਵਲੰਟਰੀਆਂ ਨੂੰ ਭਗਤ ਸਿੰਘ ਜੀ ਦੇ ਰਾਜਨੀਤਿਕ ਵਿਚਾਰਾਂ ਤੋਂ ਜਾਣੂ ਕਰਵਾਇਆ। ਕਲੱਬ ਦੇ ਕਰਤਾਰਪੁਰ ਯੂਨਿਟ ਦੇ ਮੀਤ ਪ੍ਰਧਾਨ ਭੀਮ ਕੁਮਾਰ ਨੇ ਇਸ ਮੌਕੇ ਵਲੰਟਰੀਆਂ ਨੂੰ ਭਗਤ ਸਿੰਘ ਜੀ ਦੇ ਨਕਸ਼ੇ ਕਦਮਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾਉਣ ਲਈ ਕਿਹਾ। ਉਹਨਾਂ ਨੇ ਦੱਸਿਆ ਕਿ ਸਾਨੂੰ ਦੇਸ਼ਭਗਤੀ ਦੇ ਸਾਹਿਤ ਨੂੰ ਵੀ ਪੜ੍ਹਨਾ ਚਾਹੀਦਾ ਹੈ। ਇਸ ਮੌਕੇ ਤੇ ਦਰਜਨਾਂ ਵਲੰਟਰੀਆਂ ਨੇ ਭਾਗ ਲਿਆ |
ਸ਼ਹੀਦ-ਏ – ਆਜ਼ਮ ਸ. ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਜੀ ਨੂੰ ਸ਼ਹੀਦੀ ਦਿਵਸ ਮੌਕੇ ਕੀਤਾ ਯਾਦ

Leave a Comment
Leave a Comment