KARTARPUR EXCLUSIVE (PARDEEP KUMAR) 18-03-2025 | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੇ 10+1 (ਆਰਟਸ, ਕਾਮਰਸ ਤੇ ਸਾਇੰਸ) ਦਾ ਨਤੀਜਾ ਸ਼ਾਨਦਾਰ ਰਿਹਾ|

10+1 ਮੈਡੀਕਲ ਵਿਚੋਂ ਸਾਹਿਲ ਨੇ 95.6% ਨੰਬਰ, ਏਕਤਾ ਨੇ 91.2% ਨੰਬਰ, ਗੀਤ ਧੀਮਾਨ ਅਤੇ ਰਾਜਪ੍ਰੀਤ ਕੌਰ ਨੇ 88.4% ਨੰਬਰ, 10+1 ਨਾਨ ਮੈਡੀਕਲ ਵਿਚੋਂ ਵੈਸ਼ਨਵੀ ਨੇ 95% ਨੰਬਰ, ਸੁਖਵਿੰਦਰ ਕੌਰ ਨੇ 90.2% ਨੰਬਰ, ਭਾਵਨਾ ਨੇ 77% ਨੰਬਰ, 10+1 ਆਰਟਸ ਦੇ ਵਿਦਿਆਰਥੀ ਮੁਸਕਾਨ ਨੇ 93% ਨੰਬਰ, ਹਰਜੋਤ ਕੌਰ ਨੇ 86.6% ਨੰਬਰ, ਹਰਸ਼ਰਨ ਕੌਰ ਨੇ 85.2% ਨੰਬਰ, 10+1 ਕਾਮਰਸ ਵਿਚੋਂ ਰਿਸ਼ਭ ਭੰਡਾਰੀ ਨੇ 88.2% ਨੰਬਰ, ਰਮਨਜੋਤ ਕੌਰ ਨੇ 86.8% ਨੰਬਰ, ਅੰਜਲੀ ਨੇ 85.8% ਨੰਬਰ ਲੈ ਕੇ ਕਾਲਜ ਵਿਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ|
ਕਾਲਜ ਦੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ ਅਤੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ|

