KARTARPUR EXCLUSIVE( PARDEEP KUMAR) 05-04-2025 | ਜਨਤਾ ਮਾਡਲ ਸਕੂਲ, ਕਰਤਾਰਪੁਰ ਦਾ 8ਵੀਂ ਜਮਾਤ ਦਾ ਪੰਜਾਬ ਸਕੂਲ ਸਿਖਿਆ ਬੋਰਡ ਦਾ ਨਤੀਜਾ ਸ਼ਾਨਦਾਰ ਰਿਹਾ। ਨਤੀਜੇ ਦੀ ਜਾਣਕਾਰੀ ਦਿੰਦਿਆ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਆਰਤੀ ਸ਼ਰਮਾ ਨੇ ਦੱਸਿਆ ਕਿ ਲਵਪ੍ਰੀਤ ਕੌਰ ਨੇ ਕਰਤਾਰਪੁਰ ਬਲਾਕ ਵਿੱਚ 97.8% ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵੰਸ਼ਿਕਾ ਸ਼ਰਮਾ, ਮਨਜਿੰਦਰ ਸਿੰਘ ਨੇ 94% ਅੰਕ ਲੇ ਕੇ ਸਕੂਲ ਵਿੱਚ ਦੂਸਰਾ ਸਥਾਨ, ਵੰਸ਼ਿਕਾ ਨਾਹਰ ਨੇ 89.8% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਸਕੂਲ ਦੇ ਪ੍ਰਿੰਸੀਪਲ ਆਰਤੀ ਸ਼ਰਮਾ ਨੇ ਇਸ ਮੌਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਬੱਚਿਆਂ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਜਿਸ ਨਾਲ ਸਾਰੇ ਇਲਾਕੇ ਵਿਚ ਸਕੂਲ ਦਾ ਮਾਨ ਵਧਾਇਆ ਹੈ ਅਤੇ ਜਨਤਾ ਮਾਡਲ ਸਕੂਲ ਕਰਤਾਰਪੁਰ ਵਲੋਂ ਵਧੀਆ ਅਤੇ ਉੱਚ ਤਕਨੀਕ ਨਾਲ ਕਰਵਾਈ ਜਾਂਨ ਵਾਲੀ ਪੜ੍ਹਾਈ ਦੇ ਤਰੀਕਿਆਂ ਦੀ ਗੁਣਵਤਾ ਤੇ ਮੋਹਰ ਲੱਗੀ ਹੈ |

