ਐਮ.ਜੀ.ਐਸ.ਐਮ ਜਨਤਾ ਕਾਲਜ ਕਰਤਾਰਪੁਰ ਬੀ. ਏ, ਬੀ.ਸੀ.ਏ ਅਤੇ ਐਮ. ਏ ਦਾ ਨਤੀਜਾ ਰਿਹਾ ਸ਼ਾਨਦਾਰ
KARTARPUR EXCLUSIVE (PARDEEP KUMAR) 20-03-2025 | ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਦੇ ਐਮ.ਏ ਸੰਗੀਤ ਵਿਭਾਗ ( ਸਮੈਸਟਰ ਚੌਥਾ) , ਬੀ. ਸੀ ਏ ਅਤੇ ਬੀ.ਏ (ਸਮੈਸਟਰ ਪੰਜਵਾਂ ) ਦਾ ਨਤੀਜਾ ਸ਼ਾਨਦਾਰ ਰਿਹਾ। ਨਤੀਜੇ ਦੀ ਖਾਸੀਅਤ ਇਹ ਰਹੀ ਕਿ ਸਧਾਰਨ ਪਿੰਡਾਂ ਵਿੱਚੋ ਆ ਕੇ ਆਪਣੀ ਮਿਹਨਤ ਦੇ ਜ਼ਰੀਏ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ । ਬੀ.ਏ ( ਸਮੈਸਟਰ ਪੰਜਵਾਂ ) ਦੀ ਅਸ਼ਮੀਤਾ ਨੇ ਨੇ ਪਹਿਲਾ ਸਥਾਨ ਤੇ ਰੀਤਿਕਾ ਨੇ ਦੂਜਾ ਸਥਾਨ ਤੇ ਲਕਸ਼ਮੀ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਸੰਗੀਤ ਵਿਭਾਗ (ਵੋਕਲ ਵਿੰਗ) ਦੇ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।ਬੀ.ਸੀਏ ਸਮੈਸਟਰ ਪੰਜਵਾਂ ਦੀ ਵਿਦਿਆਰਥਣ ਮਮਤਾ ਨੇ ਪਹਿਲਾ ਸਥਾਨ ਹਾਸਿਲ ਕਰਕੇ ਕਾਲਜ ਦੇ ਮਾਣ ਵਿੱਚ ਵਾਧਾ ਕੀਤਾ। ਦੂਜੇ ਸਥਾਨ ਤੇ ਸਿਮਰਨ ਕੌਰ ਰਹੀ। ਤੀਜੇ ਸਥਾਨ ਤੇ ਪ੍ਰਿਆ ਅਤੇ ਕਮਲਜੀਤ ਕੌਰ ਨੇ ਕਬਜ਼ਾ ਕੀਤਾ। ਇਸੇ ਤਰ੍ਹਾਂ ਐਮ.ਏ (ਸੰਗੀਤ ਵਿਭਾਗ) ਸਮੈਸਟਰ ਚੌਥਾ ਦੇ ਧਰਵਿੰਦਰ ਸਿੰਘ ਨੇ ਏ+ ਗਰੇਡ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਮਲਕੀਤ ਸਿੰਘ (ਏ ਗਰੇਡ) ਨਾਲ ਦੂਜਾ ਤੇ ਵਿਵੇਕਾ( ਏ ਗਰੇਡ) ਨਾਲ ਤੀਜੇ ਸਥਾਨ ਤੇ ਰਹੀ।
ਪ੍ਰਿੰਸੀਪਲ ਡਾ.ਪ੍ਰੈਟੀ ਸੋਢੀ ਨੇ ਵਿਦਿਆਰਥੀਆਂ ਤੇ ਮਾਪਿਆਂ ਦੇ ਨਾਲ ਕਾਲਜ ਦੇ ਸਾਰੇ ਪ੍ਰੋਫੈਸਰ ਸਾਹਿਬਾਨਾਂ ਨੂੰ ਵਧਾਈ ਦਿੱਤੀ । ਕਾਲਜ ਪ੍ਰਧਾਨ ਤੇ ਸਾਬਕਾ ਐਮ. ਐਲ. ਏ (ਹਲਕਾ ਕਰਤਾਰਪੁਰ)ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਹਰੀ ਪਾਲ ਜੀ ਨੇ ਨਤੀਜਿਆਂ ਤੇ ਖੁਸ਼ੀ ਵਿਅਕਤ ਕਰਦਿਆਂ ਕਿਹਾ ਇਹ ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ ਤੇ ਸਾਰੇ ਵਿਦਿਆਰਥੀ ਸਖ਼ਤ ਮਿਹਨਤ ਦੇ ਜ਼ਰੀਏ ਉੱਚੇ ਤੋਂ ਉੱਚਾ ਮੁਕਾਮ ਵੀ ਹਾਸਿਲ ਕਰ ਸਕਦੇ ਹਨ ।