ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਡਾ.ਬੀ.ਆਰ. ਅੰਬੇਦਕਰ ਜੀ ਦੀ ਜਯੰਤੀ ਮਨਾਈ ਗਈ
KARTARPUR EXCLUSIVE (PARDEEP KUMAR) 15-04-2025 | ਸੋਸ਼ਲ ਸਾਇੰਸ ਫੋਰਮ ਦੇ ਸਹਿਯੋਗ ਨਾਲ ਡਾ. ਭੀਮ ਰਾਓ ਅੰਬੇਦਕਰ ਜੀ ਦੀ ਜਯੰਤੀ ਮਨਾਈ ਗਈ| ਇਸ ਮੌਕੇ ਪ੍ਰੋ. ਕਮਲੇਸ਼ ਰਾਣੀ ਨੇ ਵਿਦਿਆਰਥੀਆਂ ਨੂੰ ਡਾ. ਬੀ.ਆਰ. ਅੰਬੇਦਕਰ ਜੀ ਦੇ ਜਨਮ, ਜੀਵਨ, ਵਿਚਾਰਧਾਰਾ ਅਤੇ ਸਿਧਾਤਾਂ ਬਾਰੇ ਜਾਣੂ ਕਰਵਾਇਆ| ਉਹਨਾਂ ਕਿਹਾ ਕਿ ਇੱਕ ਉਸਾਰੂ ਸਮਾਜ ਦੀ ਬਣਤਰ ਲਈ ਸਾਨੂੰ ਸਭ ਨੂੰ ਡਾ. ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਉਹਨਾਂ ਦੁਆਰਾ ਦਿੱਤੇ ਆਦਰਸ਼ਾਂ ਜਿਵੇਂ ਭੇਦਭਾਵ ਅਤੇ ਅਨਿਆ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਇੱਕ ਨਿਆਸੰਗਤ ਅਤੇ ਭਾਈਚਾਰਕ ਸਮਾਜ ਦਾ ਨਿਰਮਾਣ ਕਰਨਾ ਚਾਹੀਦਾ ਹੈ|

ਇਸ ਮੌਕੇ ਪ੍ਰੋ. ਰਾਜਬੀਰ ਸਿੰਘ ਨੇ ਡਾ. ਬੀ.ਆਰ. ਅੰਬੇਦਕਰ ਜੀ ਦੇ ਜੀਵਨ ਅਤੇ ਆਦਰਸ਼ਾਂ ਬਾਰੇ ਵਿਚਾਰ ਸਾਂਝੇ ਕੀਤੇ| ਉਹਨਾਂ ਕਿਹਾ ਕਿ ਸਾਨੂੰ ਉਹਨਾਂ ਦੀ ਦੂਰਅੰਦੇਸ਼ੀ ਅਤੇ ਅਣਥੱਕ ਯਤਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਸਮਾਜ ਵਿਚ ਭਾਈਚਾਰਾ ਸਥਾਪਿਤ ਕਰਦਿਆਂ ਸਭ ਦੇ ਹੱਕਾਂ ਦੀ ਰਾਖੀ ਅਤੇ ਸਮਾਜਿਕ ਬਰਾਬਰੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ| ਪ੍ਰੋ. ਰਾਜਵਿੰਦਰ ਕੌਰ ਨੇ ਇਸ ਮੌਕੇ ਡਾ. ਬੀ.ਆਰ. ਅੰਬੇਦਕਰ ਜੀ ਦੀਆਂ ਪ੍ਰਾਪਤੀਆਂ ਅਤੇ ਉਹਨਾਂ ਦੁਆਰਾ ਕੀਤੇ ਗਏ ਵੱਖ-ਵੱਖ ਕਾਰਜਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ| ਵਿਦਿਆਰਥੀਆਂ ਨੂੰ ਇਸ ਮੌਕੇ ਡਾ. ਅੰਬੇਦਕਰ ਜੀ ਦੇ ਜੀਵਨ ਨਾਲ ਸੰਬੰਧਤ ਇੱਕ ਡਾਕੂਮੈਂਟਰੀ ਫਿਲਮ ਦਿਖਾਈ ਗਈ| ਇਸ ਮੌਕੇ ਕਾਲਜ ਦੇ ਕਾਮਰਸ ਵਿਭਾਗ ਦੇ ਮੁੱਖੀ ਡਾ. ਸੁਚੇਤਾ ਰਾਣੀ ਨੇ ਡਾ. ਅੰਬੇਦਕਰ ਜੀ ਦੀ ਜਯੰਤੀ ਦੀ ਸਭ ਨੂੰ ਮੁਬਾਰਕਬਾਦ ਦਿੱਤੀ| ਉਹਨਾ ਕਿਹਾ ਕਿ ਡਾ. ਅੰਬੇਦਕਰ ਜੀ ਦੀ ਮਹਾਨ ਸ਼ਖਸੀਅਤ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਜਿਸ ਭਾਰਤ ਦਾ ਸੁਫ਼ਨਾ ਉਹਨਾਂ ਦੇਖਿਆ ਸੀ ਉਸ ਨੂੰ ਸਕਾਰ ਕਰਨ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ|
ਕਾਲਜ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਡਾ. ਅੰਬੇਦਕਰ ਜੀ ਨੇ ਆਪਣੇ ਜੀਵਨ ਵਿਚ ਅਨੇਕਾਂ ਰੁਕਾਵਟਾਂ ਦੇ ਬਾਵਜੂਦ ਸਿੱਖਿਆ ਦੇ ਰਾਹੀਂ ਛੁਆਛੁਤ ਅਤੇ ਨਾਬਰਾਬਰੀ ਦੇ ਖਿਲਾਫ਼ ਜੰਗ ਲੜੀ| ਇਸ ਲਈ ਉਹਨਾਂ ਦਾ ਜਨਮ ਦਿਨ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਅਸੀਂ ਆਪਣੇ ਅਧਿਕਾਰਾਂ ਦੀ ਸੁਰੱਖਿਆ ਕਰੀਏ ਪਰ ਨਾਲ ਹੀ ਆਪਣੀਆਂ ਜਿੰਮੇਵਾਰੀਆਂ ਨੂੰ ਵੀ ਨਾ ਭੁੱਲੀਏ|

