KARTARPUR EXCLUSIVE (PARDEEP KUMAR) | ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾ.ਪ੍ਰੈਟੀ ਸੋਢੀ ਦੀ ਅਗਵਾਈ ਵਿੱਚ ਸਰਕਾਰ ਦੀਆ ਹਦਾਇਤਾਂ ਅਨੁਸਾਰ ‘ਇੱਕ ਰੁੱਖ ਮਾਂ ਦੇ ਨਾਮ’ ਸਕੀਮ ਅਧੀਨ ਕਾਲਜ ਦੇ ਈਕੋ ਕਲੱਬ ਵੱਲੋਂ ਦਰਖਤ ਲਗਾਏ ਗਏ । ਪ੍ਰਿੰਸੀਪਲ ਡਾ.ਪ੍ਰੈਟੀ ਸੋਢੀ ਨੇ ਆਪਣੇ ਸੰਦੇਸ਼ ਵਿੱਚ ਈਕੋ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁੱਖ ਦੇ ਸਾਹਾਂ ਦੀ ਡੋਰ ਇਨ੍ਹਾਂ ਦਰਖ਼ਤਾਂ ਦੇ ਕੋਲ ਹੈ ਇਸ ਲਈ ਮਨੁੱਖ ਨੂੰ ਇਨ੍ਹਾਂ ਦੀ ਸਾਂਭ ਤੇ ਕਦਰ ਕਰਨੀ ਚਾਹੀਦੀ ਹੈ। ਅੱਜ ਦਾ ਮਨੁੱਖ ਨਿੱਜੀ ਸੁਆਰਥ ਕਾਰਨ ਦਰਖਤਾਂ ਦੀ ਕਟਾਈ ਅੰਨ੍ਹੇਵਾਹ ਕਰ ਰਿਹਾ ਹੈ ,ਜਿਸ ਦਾ ਭੁਗਤਾਨ ਮਨੁੱਖ ਦੀਆਂ ਆਉਣ ਵਾਲੀਆ ਪੀੜੀਆਂ ਨੂੰ ਕਰਨਾ ਪਵੇਗਾ। ਕਾਲਜ ਮੈਨੇਜਮੈਂਟ ਦੇ ਪ੍ਰਧਾਨ ਤੇ ਸਾਬਕਾ ਐਮ.ਐਲ.ਏ (ਹਲਕਾ ਕਰਤਾਰਪੁਰ) ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਸ੍ਰੀ ਹਰੀਪਾਲ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਦਰਖ਼ਤ ਮਨੁੱਖ ਦੇ ਜੀਵਨ ਦਾਤਾ ਹਨ ਤੇ ਹਰ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਦਰਖਤ ਜ਼ਰੂਰ ਲਗਾਉਣਾ ਚਾਹੀਦਾ ਹੈ।ਇਸ ਮੌਕੇ ਈਕੋ ਕਲੱਬ ਦੇ ਕੋਆਰਡੀਨੇਟਰ ਡਾ.ਹਰਵਿੰਦਰ ਕੌਰ , ਪ੍ਰੋਫ਼ੈਸਰ ਦਲਜੀਤ ਸਿੰਘ, ਡਾ.ਸਾਕਸ਼ੀ ਕਸ਼ੱਅਪ , ਪ੍ਰੋਫੈਸਰ ਪ੍ਰੋਮਿਲਾ ਤੇ ਲਾਇਬ੍ਰੇਰੀਅਨ ਮੈਡਮ ਸਰੋਜ ਸ਼ਰਮਾ ਵੀ ਮੌਜੂਦ ਸਨ।
