ਮਾਤਾ ਗੁਜਰੀ ਖ਼ਾਲਸਾ ਕਾਲਜ ਦਾ ਬੀ.ਸੀ.ਏ. ਸਮੈਸਟਰ ਪਹਿਲਾ, ਤੀਜਾ ਤੇ ਪੰਜਵਾਂ ਦਾ ਰਿਜ਼ਲਟ ਰਿਹਾ ਸ਼ਾਨਦਾਰ

KARTARPUR EXCLUSIVE (PARDEEP KUMAR) 03-05-2025 | ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਬੀ.ਸੀ.ਏ. ਸਮੈਸਟਰ ਪਹਿਲਾ, ਤੀਜਾ ਤੇ ਪੰਜਵਾਂ ਦੇ ਨਤੀਜੇ ਸ਼ਾਨਦਾਰ ਰਹੇ| ਬੀ.ਸੀ.ਏ. ਸਮੈਸਟਰ ਪਹਿਲਾ ਵਿਚ ਹਰਪ੍ਰੀਤ ਕੌਰ ਨੇ 7.67(SGPA), ਕਿਰਨਪ੍ਰੀਤ ਕੌਰ ਨੇ 6.58(SGPA) ਨੰਬਰ ਤੇ ਜਸ਼ਨਵੀਰ ਸਿੰਘ ਪੱਡਾ ਨੇ 6.25(SGPA) ਨੰਬਰ, ਬੀ.ਸੀ.ਏ. ਸਮੈਸਟਰ ਤੀਜਾ ਵਿਚੋਂ ਸੁਖਮਨਦੀਪ ਕੌਰ ਨੇ 7.80(SGPA) ਨੰਬਰ, ਕਮਲਪ੍ਰੀਤ ਕੌਰ ਨੇ 7.40 (SGPA) ਨੰਬਰ ਤੇ ਇੰਦਰਪ੍ਰੀਤ ਕੌਰ ਨੇ 7.20(SGPA) ਨੰਬਰ, ਬੀ.ਸੀ.ਏ. ਸਮੈਸਟਰ ਪੰਜਵਾਂ ਵਿਚ ਅਰਸ਼ਦੀਪ ਕੌਰ ਨੇ 75.25% ਨੰਬਰ, ਅਰਸ਼ਪ੍ਰੀਤ ਸਿੰਘ ਨੇ 73.75% ਤੇ ਜੈਸਮੀਨ ਕੌਰ ਨੇ 69.25% ਨੰਬਰ ਲੈ ਕੇ ਕਾਲਜ ਵਿਚੋਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ|
ਕਾਲਜ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਉੱਪਲ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਹੋਰ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ|


