KARTARPUR EXCLUSIVE (PARDEEP KUMAR) 29-04-2025 | ਕਾਲਜ ਦੇ ਅਖੀਰਲੇ ਸਾਲ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ ਵਿਚ ਕਾਲਜ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕਰਕੇ ਸ਼ਾਨਦਾਰ ਸਮਾਂ ਬੰਨ੍ਹਿਆ| ਵਿਦਿਆਰਥੀਆਂ
ਦੀਆਂ ਫਨ ਗੇਮਜ਼ ਵੀ ਕਰਵਾਈਆਂ ਗਈਆਂ|

ਇਸ ਪਾਰਟੀ ਵਿਚ ਮਨਦੀਪ ਕੌਰ ਮਿਸ ਐਮ.ਜੀ.ਕੇ.ਸੀ., ਜੈਸਮੀਨ ਫਰਸਟ ਰਨਰ ਅਪ, ਗੁਰਲੀਨ ਕੌਰ ਸੈਕੰਡ ਰਨਰ ਅਪ ਚੁਣੇ ਗਏ| ਅਮਨਦੀਪ ਨੂੰ ਉੱਚੀ ਲੰਮੀ ਮੁਟਿਆਰ, ਰੀਆ ਨੂੰ ਮਿਸ ਚਾਰਮਿੰਗ, ਗੁਰਸ਼ਰਨ ਨੂੰ ਬਿਊਟੀਫੁਲ ਸਮਾਇਲ, ਸਲੋਨੀ ਨੂੰ ਬੈਸਟ ਡਰੈੱਸ ਅਪ, ਕਰਮਪ੍ਰੀਤ ਕੌਰ ਨੂੰ ਬੈਸਟ ਫ਼ੋਟੋਗ੍ਰਾਫ਼ੀ ਦਾ ਖਿਤਾਬ ਦਿੱਤਾ ਗਿਆ|
ਕਾਲਜ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਉੱਪਲ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਨ ਦੀਆਂ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਉਹਨਾਂ ਨੂੰ ਇੱਕ ਚੰਗਾ ਇਨਸਾਨ ਬਣ ਕੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ| ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ|

