KARTARPUR EXCLUSIVE (PARDEEP KUMAR) 27-03-2025 | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਕਾਲਜ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਕਾਮਰਸ ਤੇ ਇਕਨਾਮਿਕਸ ਵਿਭਾਗ ਦੇ ਮੁੱਖੀ ਡਾ. ਸੁਚੇਤਾ ਰਾਣੀ ਦੀ ਨਿਗਰਾਨੀ ਹੇਠ ‘Learn and Earn Fest’ ਕਰਵਾਇਆ ਗਿਆ| ਇਸ ਮੌਕੇ ਡਾ. ਅਮਨਦੀਪ ਹੀਰਾ, ਪ੍ਰਿੰਸੀਪਲ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ, ਗੜ੍ਹਸ਼ੰਕਰ ਮੁੱਖ ਮਹਿਮਾਨ ਵੱਜੋਂ ਪਹੁੰਚੇ| ਇਸ ਮੌਕੇ ਕਾਮਰਸ ਵਿਭਾਗ ਦੇ ਮੁੱਖੀ ਡਾ. ਸੁਚੇਤਾ ਰਾਣੀ ਦੁਆਰਾ ਉਹਨਾਂ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ ਗਿਆ| ਉਹਨਾਂ ਨੇ ਇੰਜੀਨੀਅਰ ਸ. ਸੁਖਮਿੰਦਰ ਸਿੰਘ ਸਕੱਤਰ ਵਿੱਦਿਆ, ਐਸ.ਜੀ.ਪੀ.ਸੀ. ਦਾ ਧੰਨਵਾਦ ਕਰਦੇ ਹੋਏ ਕਿਹਾ ਕਿ Learn and Earn Policy ਜੋ ਕਾਲਜਾਂ ਵਿਚ ਲਾਗੂ ਕੀਤੀ ਗਈ ਹੈ, ਇਸ ਨਾਲ ਵਿਦਿਆਰਥੀਆਂ ਨੂੰ Entrepreneurship ਦੇ ਮੌਕੇ ਮਿਲਦੇ ਹਨ| ਉਹਨਾਂ ਦੁਆਰਾ Learn and Earn Fest ਦੇ ਮੁੱਖ ਉਦੇਸ਼ਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ Fest ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਣ ਅਤੇ ਆਪਣੀ ਕਲਾ ਰਾਹੀਂ ਆਮਦਨ ਕਮਾਉਣ ਦੇ ਮੌਕੇ ਪ੍ਰਦਾਨ ਕਰਨਾ ਹੈ| ਇਸ ਮੌਕੇ ਮੁੱਖ ਮਹਿਮਾਨ ਦੁਆਰਾ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਕੰਮ ਨੂੰ ਛੋਟਾ-ਵੱਡਾ ਸਮਝੇ ਬਿਨਾਂ ਉਸ ਨੂੰ ਮਿਹਨਤ ਨਾਲ ਕਰਕੇ ਆਤਮਨਿਰਭਰ ਬਣਨਾ ਚਾਹੀਦਾ ਹੈ| ਇਸ ਪ੍ਰੋਗਰਾਮ ਦੀ ਸ਼ੁਰੂਆਤ ਡਾ. ਗੁਰਇਕਬਾਲ ਸਿੰਘ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕਰ ਕੇ ਕੀਤੀ ਗਈ|

ਇਸ ਫੈਸਟ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਜਿਵੇਂ ਬਿਜ਼ਨਸ ਟਾਈਕੁਨ, ਕੋਰੀਓਗ੍ਰਾਫੀ, ਏਪਿਕ ਵਾਲ, ਰੈਂਪ ਵਾਕ, ਇਨੋਵੇਟਿਵ
ਸਟਾਰਟਅਪ, ਆਪ ਕੀ ਅਦਾਲਤ, ਐਡ ਮੈਡ ਸ਼ੋਅ, ਵੈਲਥ ਆਉਟ ਆਫ਼ ਵੇਸਟ ਆਦਿ ਵਿਚ ਭਾਗ ਲਿਆ| ਬਿਜ਼ਨਸ ਟਾਈਕੁਨ ਮੁਕਾਬਲੇ ਵਿਚ ਮ੍ਰਿਦੁਲ ਬਾਂਸਲ ਤੇ ਨਵਜੋਤ ਕੌਰ, ਕੋਰਿਓਗ੍ਰਾਫੀ ਵਿਚ ਸਲੋਨੀ ਅਤੇ ਗਰੁੱਪ ਤੇ ਦਿਸ਼ਾ ਅਤੇ ਗਰੁੱਪ, ਰੈਂਪ ਵਾਕ ਵਿਚ ਦੀਕਸ਼ਾ , ਮਨਦੀਪ, ਇਨੋਵੇਟਿਵ ਸਟਾਰਟਅਪ ਵਿਚ ਰੀਆ ਤੇ ਮ੍ਰਿਦੁਲ ਬਾਂਸਲ, ਐਡ ਮੈਡ ਸ਼ੋਅ ਵਿਚ ਕਰਮਪ੍ਰੀਤ ਕੌਰ ਅਤੇ ਗਰੁੱਪ ਤੇ ਮ੍ਰਿਦੁਲ ਬਾਂਸਲ ਅਤੇ ਗਰੁੱਪ, ਏਪਿਕ ਵਾਲ ਵਿਚ ਕੁਲਦੀਪ ਅਤੇ ਸਲੋਨੀ ਤੇ ਨਵਜੋਤ ਕੌਰ ਤੇ ਪਵਨਦੀਪ ਕੌਰ, ਵੈਲਥ ਆਉਟ ਆਫ਼ ਵੇਸਟ ਵਿਚ ਨਵਜੋਤ ਕੌਰ ਤੇ ਦੀਕਸ਼ਾ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ| ਆਪ ਕੀ ਅਦਾਲਤ ਵਿਚ ਮ੍ਰਿਦੁਲ ਬਾਂਸਲ ਤੇ ਟੀਮ ਜੇਤੂ ਰਹੀ| ਇਸ ਮੌਕੇ ਕਾਲਜ ਦੇ 2023-24 ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀ.ਕਾਮ ਭਾਗ ਤੀਜਾ ਦੇ ਮੈਰੀਟੋਰਿਆਸ ਅਤੇ ਡਿਸਟਿੰਕਸ਼ਨ ਹੋਲਡਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ| ਵਿਦਿਆਰਥੀਆਂ ਦੁਆਰਾ ਇਸ ਮੌਕੇ ਵੱਖ-ਵੱਖ ਸਟਾਲ ਲਗਾਏ ਗਏ ਜਿਹਨਾਂ ਵਿਚੋਂ ਬੀ.ਕਾਮ ਭਾਗ ਤੀਜਾ ਦੇ ਸੁਖਪ੍ਰੀਤ ਕੌਰ ਐਂਡ ਗਰੁੱਪ ਦੇ ਸਟਾਲ ਨੂੰ ਪ੍ਰੋਫੀਟੇਬਲ ਸਟਾਲ ਘੋਸ਼ਿਤ ਕੀਤਾ ਗਿਆ ਅਤੇ ਬੀ.ਏ. ਭਾਗ ਪਹਿਲਾ ਦੇ ਅਜਾਦਵੀਰ ਐਂਡ ਗਰੁੱਪ ਦੇ ਸਟਾਲ ਨੂੰ ਬੈਸਟ ਸਟਾਲ ਘੋਸ਼ਿਤ ਕੀਤਾ ਗਿਆ| ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਪ੍ਰੋ. ਕਮਲੇਸ਼ ਰਾਣੀ, ਡਾ. ਕਮਲਜੀਤ ਸਿੰਘ, ਡਾ. ਗੁਰਇਕਬਾਲ ਸਿੰਘ, ਪ੍ਰੋ. ਰਾਜਬੀਰ ਸਿੰਘ, ਪ੍ਰੋ. ਰਣਜੀਤ ਸਿੰਘ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਜਗਦੀਪ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਨੇਹਾ ਕੁਮਾਰੀ ਦੁਆਰਾ ਨਿਭਾਈ ਗਈ|

ਮੁਕਾਬਲਿਆਂ ਦੀ ਤਿਆਰੀ ਕਾਮਰਸ ਅਤੇ ਇਕਨਾਮਿਕਸ ਵਿਭਾਗ ਦੇ ਅਧਿਆਪਕ ਸਾਹਿਬਾਨ ਪ੍ਰੋ. ਸੋਨੀਆ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਸਰਬਜੀਤ ਕੌਰ ਤੇ ਪ੍ਰੋ. ਮਨਿੰਦਰ ਕੌਰ ਦੁਆਰਾ ਕਰਵਾਈ ਗਈ| ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਵੀਂ ਸਿੱਖਿਆ ਪ੍ਰਣਾਲੀ ਅਨੁਸਾਰ ਵਿਵਹਾਰਕ ਜਾਣਕਾਰੀ ਦਿੰਦੇ ਹੋਏ ਭਵਿੱਖ ਵਿਚ ਆਤਮ-ਨਿਰਭਰ ਬਣਾਉਣਾ ਵੀ ਹੈ| ਕਾਲਜ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਜੀ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਮਨੋਬਲ ਨੂੰ ਤਾਂ ਵਧਾਉਂਦੀਆਂ ਹਨ ਤੇ ਨਾਲ ਹੀ ਉਹਨਾਂ ਨੂੰ ਆਤਮਨਿਰਭਰ ਬਣਨ ਲਈ ਵੀ ਪ੍ਰੇਰਿਤ ਕਰਦੀਆਂ ਹਨ| ਉਹਨਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਵੀ ਵਧ ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ| ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ|

