ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਡਾ. ਗੁਰਪ੍ਰੀਤ ਸਿੰਘ ਉੱਪਲ ਨੇ ਕਾਰਜਕਾਰੀ ਪ੍ਰਿੰਸੀਪਲ ਵੱਜੋਂ ਅਹੁਦਾ ਸੰਭਾਲਿਆ
KARTARPUR EXCLUSIVE (PARDEEP KUMAR) 19-04-2025 | ਡਾ. ਗੁਰਪ੍ਰੀਤ ਸਿੰਘ ਉੱਪਲ ਨੇ ਕਾਰਜਕਾਰੀ ਪ੍ਰਿੰਸੀਪਲ ਵੱਜੋਂ ਅਹੁਦਾ ਸੰਭਾਲਿਆ| ਇਸ ਮੌਕੇ ਮੁੱਖ ਸਕੱਤਰ, ਐਸ.ਜੀ.ਪੀ.ਸੀ., ਸ੍ਰੀ ਅੰਮ੍ਰਿਤਸਰ ਸ. ਕੁਲਵੰਤ ਸਿੰਘ ਮੰਨਣ , ਮੈਂਬਰ, ਐਸ.ਜੀ.ਪੀ.ਸੀ. ਜਥੇਦਾਰ ਰਣਜੀਤ ਸਿੰਘ ਕਾਹਲੋਂ ਅਤੇ ਜਥੇਦਾਰ ਅਮਰਜੀਤ ਸਿੰਘ, ਵਾਈਸ ਪ੍ਰਿੰਸੀਪਲ ਡਾ. ਸੰਜੀਵ ਸ਼ਰਮਾ, ਡਾ. ਜਗਦੀਪ ਕੁਮਾਰ, ਪ੍ਰੋ. ਗੁਰਪਿੰਦਰ ਸਿੰਘ, ਡਾ. ਅਮਨਦੀਪ ਸਿੰਘ, ਖ਼ਾਲਸਾ ਕਾਲਜ, ਗੜ੍ਹਦੀਵਾਲਾ, ਪ੍ਰਿੰਸੀਪਲ ਸਾਹਿਬ ਦੀ ਸੁਪਤਨੀ ਮੈਡਮ ਹਰਜਿੰਦਰ ਕੌਰ, ਬੇਟਾ ਸ. ਨਵਰੂਪ ਸਿੰਘ ਉੱਪਲ, ਬੇਟੀ ਸਮਰੀਤ ਕੌਰ ਆਦਿ ਪਹੁੰਚੇ|
ਡਾ. ਗੁਰਪ੍ਰੀਤ ਸਿੰਘ ਉੱਪਲ ਨੂੰ ਪ੍ਰਿੰਸੀਪਲ ਦਾ ਅਹੁਦਾ ਸੰਭਾਲਣ ‘ਤੇ ਪਤਵੰਤਿਆਂ ਵੱਲੋਂ ਮੁਬਾਰਕਬਾਦ ਦਿੱਤੀ ਗਈ| ਡਾ. ਉੱਪਲ ਦਾ 18 ਸਾਲ ਦਾ ਅਧਿਆਪਨ ਤਜ਼ਰਬਾ ਹੈ ਅਤੇ ਇਸ ਤੋਂ ਇਲਾਵਾ ਰੀਸਰਚ ਦੇ ਖੇਤਰ ਵਿਚ ਉਹਨਾਂ ਵੱਲੋਂ ਹੁਣ ਤੱਕ ਲਗਭਗ 50 ਦੇ ਕਰੀਬ ਰੀਸਰਚ ਪੇਪਰ ਛਪਵਾਏ ਜਾ ਚੁੱਕੇ ਹਨ| ਡਾ. ਗੁਰਪ੍ਰੀਤ ਸਿੰਘ ਨੇ ਅਹੁਦਾ ਸੰਭਾਲਣ ਮੌਕੇ ਕਾਲਜ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਨਿਸਚਾ ਕੀਤਾ| ਇਸ ਦੇ ਨਾਲ ਹੀ ਉਹਨਾਂ ਕਾਲਜ ਸਰਵਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰਨ ਦਾ ਵਿਸ਼ਵਾਸ ਦਵਾਇਆ| ਉਹਨਾਂ ਕਿਹਾ ਕਿ ਸੰਸਥਾ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਲਈ ਸਭ ਦੇ ਸਹਿਯੋਗ ਦੀ ਲੋੜ ਹੈ|

ਉਹਨਾਂ ਆਪਣੇ ਸੰਦੇਸ਼ ਵਿਚ ਕਿਹਾ ਕਿ “ਮੈਂ ਇਸ ਪਵਿੱਤਰ ਸੰਸਥਾ ਦਾ ਹਿੱਸਾ ਬਣ ਕੇ ਗੌਰਵ ਮਹਿਸੂਸ ਕਰਦਾ ਹਾਂ। ਮੇਰੀ ਕੋਸ਼ਿਸ਼ ਰਹੇਗੀ ਕਿ ਅਸੀਂ ਵਿਦਿਆਰਥੀਆਂ ਦੀ ਨਿਰਮਾਣਾਤਮਕ ਸੋਚ ਨੂੰ ਉਤਸ਼ਾਹਿਤ ਕਰੀਏ, ਗੁਣਵੱਤਾ ਯੁਕਤ ਸਿੱਖਿਆ ਪ੍ਰਦਾਨ ਕਰੀਏ ਅਤੇ ਇਕ ਅਜਿਹਾ ਵਾਤਾਵਰਣ ਤਿਆਰ ਕਰੀਏ ਜੋ ਸਿੱਖਣ ਅਤੇ ਸਿਖਾਉਣ ਦੋਹਾਂ ਲਈ ਉਤਕ੍ਰਿਸ਼ਟ ਹੋਵੇ।”
ਉਨ੍ਹਾਂ ਨੇ ਕਿਹਾ ਕਿ ਪਾਰਦਰਸ਼ੀ ਪ੍ਰਬੰਧਨ, ਟੀਮ ਵਰਕ, ਅਤੇ ਨੈਤਿਕ ਮੁੱਲਾਂ ਦੀ ਆਧਾਰਸ਼ੀਲਾ ‘ਤੇ ਕਾਲਜ ਨੂੰ ਅੱਗੇ ਲਿਜਾਇਆ ਜਾਵੇਗਾ। ਕਾਲਜ ਪਰਿਵਾਰ ਵੱਲੋਂ ਸਮਰਪਣ ਅਤੇ ਸਹਿਯੋਗ ਦੀ ਵਚਨਬੱਧਤਾ ਦਿੱਤੀ ਗਈ| ਕਾਲਜ ਦੇ ਸਮੂਹ ਸਟਾਫ਼ ਨੇ ਪ੍ਰਿੰਸੀਪਲ ਸਾਹਿਬ ਨੂੰ ਆਪਣੇ ਨਿਸ਼ਚਿਤ ਟੀਚੇ ਨੂੰ ਪੂਰਾ ਕਰਨ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਵਾਇਆ| ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸਨ|

