ਨਰਸਿੰਗ ਸਟੂਡੈਂਟਸ ਅਤੇ ਆਮ ਲੋਕਾ ਨੂੰ ਐਮਰਜੈਂਸੀ ਸਥਿਤੀ ਵਿੱਚ ਜਾਨ ਬਚਾਉਣ ਵਾਲੀ ਪ੍ਰਕਿਰਿਆ ਬਾਰੇ ਦਿੱਤੀ ਗਈ ਸਿਖਲਾਈ

KARTARPUR EXCLUSIVE (PARDEEP KUMAR) 17-10-2025 | ਸਿਹਤ ਵਿਭਾਗ ਵੱਲੋਂ 13 ਤੋਂ 17 ਅਕਤੂਬਰ ਤੱਕ ਕਾਰਡੀਓ-ਪਲਮੋਨਰੀ ਰੀਸਸੀਟੇਸ਼ਨ (ਸੀਪੀਆਰ) ਜਾਗਰੂਕਤਾ ਮੁਹਿੰਮ ਚਲਾਈ ਗਈ। ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਸੀਐਚਸੀ ਕਰਤਾਰਪੁਰ ਵਿਖੇ ਸਮੂਹ ਸਟਾਫ, ਲਾਲਾ ਲਾਜਪਤ ਰਾਇ ਨਰਸਿੰਗ ਇੰਸਟੀਟਿਊਟ , ਗੁਲਾਬ ਦੇਵੀ ਦੇ ਸਟੂਡੈਂਟਸ ਅਤੇ ਆਮ ਲੋਕਾ ਨੂੰ ਸੀਪੀਆਰ ਬਾਰੇ ਸਿਖਲਾਈ ਦਿੱਤੀ ਗਈ। ਇਸ ਮੌਕੇ ਡਾ ਗਗਨਦੀਪ ਭਾਦਵਾਜ, ਡਾ ਹਰਪ੍ਰੀਤ ਸਿੰਘ, ਡਾ ਜਕਸੈਨ, ਬੀ.ਈ.ਈ. ਰਾਕੇਸ ਸਿੰਘ , ਨਰਸਿੰਗ ਸਿਸਟਰ ਜਗਜੀਤ ਕੌਰ ਨਰਸਿੰਗ ਟੀਉਟਰ ਦੀਪਜੋਤ ਅਤੇ ਹੋਰ ਮੋਜੂਦ ਸਨ।

ਸੀਨੀਅਰ ਮੈਡੀਕਲ ਅਫਸਰ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੀਪੀਆਰ ਇੱਕ ਐਮਰਜੈਂਸੀ ਤਰੀਕਾ ਹੈ ਜੋ ਦਿਲ ਦੇ ਦੌਰੇ ਜਾਂ ਕਿਸੇ ਹੋਰ ਗੰਭੀਰ ਹਾਦਸੇ ਦੇ ਦੌਰਾਨ ਜ਼ਖਮੀ ਵਿਅਕਤੀ ਦੀ ਜਾਨ ਬਚਾਉਣ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੀਪੀਆਰ ਬਾਰੇ ਆਮ ਲੋਕਾਂ ਨੂੰ ਸਹੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਜਿਸ ਲਈ ਸਰਕਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਇਹ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।

ਸਿਖਲਾਈ ਸੈਸ਼ਨ ਦੌਰਾਨ ਐਨਸਥੈਟਿਸਟ ਡਾ. ਪ੍ਰਭਜੀਤ ਸਿੰਘ ਨੇ ਸੀਪੀਆਰ ਦੇ ਇਸ ਤਰੀਕੇ ਰਾਹੀਂ ਰੁਕੇ ਹੋਏ ਦਿਲ ਅਤੇ ਫੇਫੜਿਆਂ ਨੂੰ ਮੁੜ ਕਾਰਜਸ਼ੀਲ ਬਣਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੀਪੀਆਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮਰੀਜ਼ ਨੂੰ ਸੁਰੱਖਿਅਤ ਥਾਂ ‘ਤੇ ਲਿਟਾਇਆ ਜਾਂਦਾ ਹੈ ਅਤੇ ਫਿਰ ਦੋਹਾਂ ਹਥੇਲੀਆਂ ਨਾਲ ਮਰੀਜ਼ ਦੀ ਛਾਤੀ ‘ਤੇ ਲਗਾਤਾਰ ਦਬਾਅ ਪਾ ਕੇ ਦਿਲ ਦੀ ਧੜਕਣ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ ਉਦੋਂ ਤੱਕ ਕੀਤੀ ਜਾਂਦੀ ਹੈ ਜਦੋਂ ਤੱਕ ਮਰੀਜ਼ ਹੋਸ਼ ਵਿੱਚ ਨਾ ਆ ਜਾਵੇ ਜਾਂ ਜਿਨ੍ਹਾ ਚਿਰ ਮੈਡੀਕਲ ਮਦਦ ਨਾ ਪਹੁੰਚ ਜਾਵੇ। ਉਨ੍ਹਾਂ ਕਿਹਾ ਕਿ ਸੀਪੀਆਰ ਦੀ ਸਮਝ ਆਮ ਲੋਕਾਂ ਵਿੱਚ ਹੋਣੀ ਚਾਹੀਦੀ ਹੈ, ਤਾਂ ਜੋ ਐਮਰਜੈਂਸੀ ਹਾਲਤਾਂ ਵਿੱਚ ਕਿਸੇ ਦੀ ਕੀਮਤੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ।


