KARTARPUR EXCLUSIVE (PARDEEP KUMAR) | ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਵਿੱਚ ਕੋਸਮੈਟੋਲੋਜੀ ਵਿਭਾਗ ਵੱਲੋਂ ਵਿਦਿਆਰਥੀਆ ਵਿੱਚ ਹੱਥਾਂ ਤੇ ਖੂਬਸੂਰਤ ਮਹਿੰਦੀ ਲਗਾਉਣ ਦੀ ਪ੍ਰਤਿਯੋਗਤਾ ਕਰਵਾਈ ਗਈ। ਇਸ ਪ੍ਰਤਿਯੋਗਤਾ ਵਿੱਚ ਵਿਦਿਆਰਥੀਆ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਫੈਸਰ ਅਲਕਾ ਭਾਗ ਲੈ ਰਹੇ ਵਿਦਿਆਰਥੀਆ ਦੀ ਹੌਂਸਲਾ ਅਫਜ਼ਾਈ ਕਰਦੇ ਨਜ਼ਰ ਆਏ।
ਇਸ ਪ੍ਰਤਿਯੋਗਤਾ ਵਿੱਚੋ ਪਹਿਲਾ ਸਥਾਨ ਬੀ.ਸੀਏ ਦੀ ਵਿਦਿਆਰਥਣ ਗੁਰਨੀਤ ਕੌਰ ਨੇ ਹਾਸਿਲ ਕੀਤਾ । ਦੂਜੇ ਸਥਾਨ ਤੇ ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਰਿਤਿਕਾ ਰਹੀ। ਅਸ਼ਮਿਤਾ ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਤੀਜੇ ਸਥਾਨ ਤੇ ਰਹੀ। ਪ੍ਰੋਫੈਸਰ ਸੁਖਪ੍ਰੀਤ ਕੌਰ, ਪ੍ਰੋਫੈਸਰ ਰੇਨੂੰ ਬਾਲਾ ਤੇ ਪ੍ਰੋਫੈਸਰ ਏਕਤਾ ਨੇ ਜੱਜ ਦੀ ਭੂਮਿਕਾ ਨਿਭਾਈ। ਕਾਲਜ ਦੇ ਈ.ਸੀ ਏ ਵਿੰਗ ਦੇ ਡੀਨ ਪ੍ਰੋਫੈਸਰ ਪਰਮਜੀਤ ਤੇ ਕੋ- ਡੀਨ ਪ੍ਰੋਫੈਸਰ ਪ੍ਰੋਮਿਲਾ ਨੇ ਕਿਹਾ ਕਿ ਵਿਦਿਆਰਥੀਆ ਨੂੰ ਅਜਿਹੀਆਂ ਪ੍ਰਤਿਯੋਗਤਾਵਾਂ ਵਿੱਚ ਭਾਗ ਲੈਣੇ ਲਾਜ਼ਮੀ ਹਨ ਤਾਂ ਜੋ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਦਾ ਸੰਚਾਰ ਹੋ ਸਕੇ। ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪ੍ਰਤਿਯੋਗਤਾਵਾਂ ਵਿਦਿਆਰਥੀਆ ਦੀ ਕਲਾ ਨੂੰ ਨਿਖਾਰਨ ਵਿੱਚ ਸਹਾਈ ਸਿੱਧ ਹੁੰਦੀਆ ਹਨ। ਹਰੇਕ ਵਿਭਾਗ ਨੂੰ ਅਜਿਹੇ ਕੰਪੀਟੀਸ਼ਨ ਕਰਵਾਉਣੇ ਚਾਹੀਦੇ ਹਨ। ਕਾਲਜ ਦੇ ਪ੍ਰਧਾਨ ਤੇ ਸਾਬਕਾ ਐਮ.ਐਲ.ਏ (ਹਲਕਾ ਕਰਤਾਰਪੁਰ )ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਸ੍ਰੀ ਹਰੀਪਾਲ ਨੇ ਆਪਣੇ ਸੰਦੇਸ਼ ਵਿੱਚ ਜੇਤੂ ਵਿਦਿਆਰਥੀਆ ਨੂੰ ਮੁਬਾਰਕ ਦਿੰਦਿਆਂ ਇਸ ਪ੍ਰਤਿਯੋਗਤਾ ਨਾਲ ਸੰਬੰਧਿਤ ਸਾਰੇ ਵਿਦਿਆਰਥੀਆ ਅਤੇ ਪ੍ਰੋਫੈਸਰ ਸਾਹਿਬਾਨਾਂ ਦੀ ਪ੍ਰਸ਼ੰਸਾ ਕੀਤੀ।