ਵਿਦਿਆਰਥੀਆਂ ਵਿੱਚੋਂ ਮਿਸਟਰ ਫੇਅਰਵੈਲ ਸਿਮਰਨਜੀਤ ਸਿੰਘ ਮਿਸਟਰ ਹੈਂਡਸਮ ਕਰਨ ਨੂੰ ਚੁਣਿਆ ਗਿਆ
KARTARPUR EXCLUSIVE (PARDEEP KUMAR) 23-04-2025 | ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾਕਟਰ ਪ੍ਰੈਟੀ ਸੋਢੀ ਦੀ ਅਗਵਾਈ ਹੇਠ ਇੱਕ ਵਿਦਾਇਗੀ ਪਾਰਟੀ ਵਕਤ -ਏ -ਰੁਖ਼ਸਤ ਦਾ ਆਯੋਜਨ ਕੀਤਾ ਗਿਆ ਇਸ ਪਾਰਟੀ ਦਾ ਪ੍ਰਬੰਧ ਬੀ.ਏ ਭਾਗ ਪਹਿਲੇ ਦੂਜੇ ਦੇ ਵਿਦਿਆਰਥੀਆਂ ਨੇ ਐਮ.ਏ, ਐਮ.ਸੀਏ, ਬੀ. ਕਾਮ, ਡੀ. ਸੀਏ,ਕੋਸਮਟੋਲੋਜੀ ਅਤੇ ਬੀ.ਏ ਦੇ ਆਖ਼ਰੀ ਸਮੈਸਟਰ ਦੇ ਵਿਦਿਆਰਥੀਆਂ ਲਈ ਕੀਤਾ ਗਿਆ। ਕਾਲਜ ਦੇ ਵਾਈਸ ਪ੍ਰਧਾਨ ਚੌਧਰੀ ਦਮਨਵੀਰ ਸਿੰਘ ਤੇ ਮੈਡਮ ਤੇਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਪਾਰਟੀ ਦੀ ਸ਼ੁਰੂਆਤ ਪ੍ਰੋਫੈਸਰ ਡਾ. ਗੁਲਜ਼ਾਰ ਸਿੰਘ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਕੇ ਕੀਤੀ।

ਕਾਲਜ ਦੇ ਪ੍ਰਿੰਸੀਪਲ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਦੇ ਕੇ ਕੀਤਾ ਤੇ ਸਟੇਜ ਦੀ ਜ਼ਿੰਮੇਵਾਰੀ ਵਿਦਿਆਰਥਣਾਂ ਨੇਹਾ ਤੇ ਭੁਪਿੰਦਰ ਕੌਰ ਨੂੰ ਸੌਂਪੀ ਗਈ। ਪਾਰਟੀ ਦੀ ਸ਼ੁਰੂਆਤ ਬੀਸੀਏ ਦੀ ਵਿਦਿਆਰਥਣ ਸਿਮਰਨ ਆਪਣੇ ਅਨੁਭਵ ਸਾਂਝੇ ਕਰਕੇ ਕੀਤੀ। ਵਿਦਿਆਰਥਨ ਸਤਵਰਗ ਤੇ ਤਨੂੰ ਦੇ ਡਾਂਸ ਨੇ ਵੀ ਖੂਬ ਰੰਗ ਬੰਨਿਆ। ਪਾਰਟੀ ਦੌਰਾਨ ਵੱਖ -ਵੱਖ ਖੇਡਾਂ ਖੇਡ ਕੇ ਕਾਲਜ ਦੇ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ। ਅਸਿਮਤਾ ਸਿੰਘ ਐਂਡ ਪਾਰਟੀ ਨੇ ਆਪਣੇ ਡਾਂਸ ਜਰੀਏ ਪ੍ਰੋਗਰਾਮ ਨੂੰ ਰੰਗਾਂ ਰੰਗ ਬਣਾ ਦਿੱਤਾ । ਪ੍ਰੋਫੈਸਰ ਸਾਹਿਬਾਨਾਂ ਨੇ ਖੇਡ ਵਿੱਚ ਭਾਗ ਲੈ ਕੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ।

ਕਾਲਜ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਮਾਡਲਿੰਗ ਵੀ ਕੀਤੀ ਅਤੇ ਮਿਸਟਰ ਐਂਡ ਮਿਸਜ਼ ਫੇਅਰਵੈਲ ਕੱਢੇ ਗਏ।

ਵਿਦਿਆਰਥੀਆਂ ਵਿੱਚੋਂ ਮਿਸਟਰ ਫੇਅਰਵੈਲ ਸਿਮਰਨਜੀਤ ਸਿੰਘ ਮਿਸਟਰ ਹੈਂਡਸਮ ਕਰਨ ਨੂੰ ਚੁਣਿਆ ਗਿਆ। ਪਾਰਸ ਨੂੰ ਮਿਸਟਰ ਕੌਫੀਂਡੈੱਟ ਦਾ ਖਿਤਾਬ ਮਿਲਿਆ। ਵਿਦਿਆਰਥਣਾਂ ਵਿੱਚੋਂ ਮਿਸ ਫੇਅਰਵੈਲ ਰੀਤਿਕਾ ਮਿਸ ਗੋਜੀਅਸ ਸਿਮਰਨ ਤੇ ਮਿਸ ਕੌਂਫੀਡੈੱਟ ਵਿਦਿਆਰਥਣ ਨਵਰੂਪ ਚੁਣੀਆਂ ਗਈਆ। ਜੱਜ ਦੀ ਭੂਮਿਕਾ ਵਿੱਚ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ, ਮਿਸਜ਼ ਤੇਜਿੰਦਰ ਕੌਰ ਅਤੇ ਪ੍ਰੋਫੈਸਰ ਸੁਖਪ੍ਰੀਤ ਕੌਰ ਸਨ। ਵਿਦਿਆਰਥੀਆਂ ਨੇ ਆਪਣੇ ਅਧਿਆਪਕ ਸਾਹਿਬਾਨਾਂ ਦੀ ਸ਼ਖਸ਼ੀਅਤ ਦੇ ਆਧਾਰ ਤੇ ਕੰਪਲੀਮੈਂਟ ਵੀ ਦਿੱਤੇ ਜਿਸ ਨੂੰ ਸਾਰਿਆਂ ਨੇ ਬਹੁਤ ਪਸੰਦ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਡਾਕਟਰ ਸੋਢੀ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਹਰ ਮਾਂ ਪਿਉ ਦੀ ਤਰਾਂ ਆਧਿਆਪਕ ਵੀ ਵਿਦਿਆਰਥੀਆਂ ਦੇ ਭਲੇ ਬਾਰੇ ਹੀ ਕਾਮਨਾ ਕਰਦੇ ਹਨ। ਸਕੱਤਰ ਸ੍ਰੀ ਹਰੀਪਾਲ ਜੀ ਨੇ ਵੀ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਵੀ ਮੌਜੂਦ ਸੀ।