ਅਮਨ ਕਾਨੂੰਨ ਦੀ ਸਥਿਤੀ ਦਾ ਨਿਕਲਿਆ ਜਨਾਜਾ, ਪੰਜਾਬ ਵਿੱਚ ਕੇਵਲ ਕੇਜਰੀਵਾਲ ਸੁਰੱਖਿਅਤ ਬਾਕੀ ਸਭ ਰੱਬ ਆਸਰੇ – ਡਾਕਟਰ ਕੁਲਦੀਪ ਸਿੰਘ ਮਾਹੀ
KARTARPUR EXCLUSIVE (PARDEEP KUMAR) 16-03-2025 | ਆਮ ਆਦਮੀ ਪਾਰਟੀ ਦੇ 3 ਸਾਲ ਪੂਰੇ ਹੋਣ ਤੇ ਅੱਜ ਭਾਰਤੀਯ ਜਨਤਾ ਪਾਰਟੀ ਨੇ ਲਾਂਬੜਾ ਮੰਡਲ ਵਿੱਚ ਰੋਸ਼ ਪ੍ਰਦਰਸਨ ਕਿੱਤਾ ਇਸ ਧਰਨੇ ਦੀ ਅਗਵਾਈ ਕਰਦੇ ਭਾਜਪਾ ਦੇ ਸੀਨੀਅਰ ਨੇਤਾ ਮਨਦੀਪ ਬਖਸ਼ੀ, ਮੰਡਲ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਮਾਹੀ ਵਲੋ ਆਪ ਸਰਕਾਰ ਵਿਚ ਜੌ ਪੰਜਾਬ ਦਾ ਬੂਰਾ ਹਾਲ ਹੋਇਆ ਉਸਦਾ ਪੰਜਾਬ ਦੀ ਜਨਤਾ 2027 ਵਿੱਚ ਜਬਾਬ ਦੇਵੇਗੀ ਭਾਜਪਾ ਜੌ ਆਮ ਆਦਮੀ ਪਾਰਟੀ ਨੇ ਭ੍ਰਿਸ਼ਟਾਚਾਰ ਅਤੇ ਝੂਠੇ ਲਾਰੇ ਲਗਾ ਕੇ ਪੰਜਾਬ ਵਿੱਚ ਸਰਕਾਰ ਬਣਾਈ ਪੰਜਾਬ ਦੀਆ ਮਾਤਾ , ਭੈਣਾਂ 1000,1000 ਰੁਪਏ ਊਡੀਕ ਰਹੀਆ ਹਨ ਦਿੱਲੀ ਵਿੱਚ ਭਾਜਪਾ ਸਰਕਾਰ ਬਣਦੇ ਆਤਿਸ਼ੀ ਜੀ ਪਹਿਲੇ ਦਿਨ ਹੀ 2500 ਰੁਪਏ ਦੀ ਮੰਗ ਕਰ ਰਹੀ ਸੀ ਉਹ ਵੀ ਪੰਜਾਬ ਵੱਲ ਧਿਆਨ ਦੇਣ ਸਾਰੇ ਮੰਡਲ ਮੈਂਬਰਾ ਵਲੋ ਭ੍ਰਿਸ਼ਟਾਚਾਰ, ਗੁੰਡਾ ਰਾਜ ਅਤੇ ਝੂਠੇ ਵਾਅਦੇ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਮੁਰਦਾਬਾਦ ਦੇ ਨਾਹਰੇ ਲਗਾਏ ਗਏ ਇਸ ਮੌਕੇ ਤੇ ਮਨਦੀਪ ਬਖਸ਼ੀ, ਮੰਡਲ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਮਾਹੀ, ਬਲਵੀਰ ਸਿੰਘ, ਮੰਗਤ ਸ਼ਰਮਾ, ਲਵਪ੍ਰੀਤ ਸਿੰਘ, ਸ਼ਿੰਦਰਪਾਲ, ਮਲਕੀਤ ਸਿੰਘ, ਵਿਜੇ ਕੁਮਾਰ ਸ਼ਰਮਾ, ਬਲਵੀਰ ਸਿੰਘ, ਜੋਗਿੰਦਰ ਸਿੰਘ, ਮਨਜੀਤ ਕੁਮਾਰ, ਕਮਲਜੀਤ, ਜਸਵਿੰਦਰ ਅਤੇ ਬਾਕੀ ਮੈਂਬਰ ਹਾਜ਼ਰ ਸਨ |