Activities by eco club in Janta Collage Kartarpur 2025
KARTARPUR EXCLUSIVE (PARDEEP KUMAR) 10-03-2025 | Activities by eco club in Janta Collage Kartarpur 2025 ਜਨਤਾ ਕਾਲਜ ਕਰਤਾਰਪੁਰ ਦੇ ਇਕੋ ਕਲੱਬ ਵੱਲੋਂ ਪ੍ਰਿੰਸੀਪਲ ਡਾਕਟਰ ਪ੍ਰੈਟੀ ਸੋਡੀ ਦੀ ਯੋਗ ਅਗਵਾਈ ਹੇਠ ਵਾਤਾਵਰਨ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਗਤੀ ਵਿਧੀਆ ਕਰਵਾਈਆਂ ਗਈਆਂ। ਵਿਦਿਆਰਥੀਆਂ ਨੂੰ ਕਾਂਜਲੀ ਵੈਟਲੈਂਡ ਤਾ ਦੋਰਾ ਕਰਵਾਇਆ ਗਿਆ ਜਿੱਥੇ ਵਿਦਿਆਰਥੀਆਂ ਨੇ ਕਈ ਪ੍ਰਵਾਸੀ ਪੰਛੀਆਂ ਨੂੰ ਦੇਖਿਆ ਅਤੇ ਵਾਤਾਵਰਨ ਸਬੰਧੀ ਜਾਣਕਾਰੀ ਹਾਸਿਲ ਕੀਤੀ। ਮਹਿਲਾ ਦਿਵਸ ਦੇ ਮੌਕੇ ਤੇ ਵਿਦਿਆਰਥੀਆਂ ਨੇ ਇਕੋ ਕਲੱਬ ਵੱਲੋਂ ਕਰਵਾਏ ਗਏ ਲੇਖ ਰਚਨਾ ਮੁਕਾਬਲੇਬਾਜ਼ੀ ਵਿੱਚ ਵੱਧ ਚੜ ਕੇ ਹਿੱਸਾ ਲਿਆ ਅਤੇ ਵਨ ਔਰ ਵਨੀਤਾ ਵਿਸ਼ੇ ਤੇ ਲੇਖ ਲਿਖੇ ਜਿਸ ਵਿੱਚ ਵਿਦਿਆਰਥੀਆਂ ਨੇ ਜੰਗਲਾਂ ਦੀ ਸੰਭਾਲ ਵਿੱਚ ਔਰਤਾਂ ਦੀ ਭੂਮਿਕਾ ਤੇ ਰੋਸ਼ਨੀ ਪਾਈ ਅਤੇ ਵਾਤਾਵਰਨ ਸੰਭਾਲ ਪ੍ਰਤੀ ਔਰਤਾਂ ਦੀ ਭੂਮਿਕਾ ਬਾਰੇ ਦੱਸਿਆ।

ਮਹਿਲਾ ਦਿਵਸ ਦੇ ਮੌਕੇ ਤੇ ਹੀ ਕਾਲਜ ਦੇ ਈਕੋ ਕਲੱਬ ਵੱਲੋਂ ਕਾਲਜ ਦੇ “ਦੋ ਪੰਜਾਬ ਬਟਾਲੀਅਨ ਐਨਸੀਸੀ ਗਰਲਸ ਵਿੰਗ” ਨਾਲ ਮਿਲ ਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਵਿਸ਼ੇ ਤੇ ਪੋਸਟ ਮੇਕਿੰਗ ਮੁਕਾਬਲਾ ਕਰਵਾਇਆ। ਪੋਸਟਰ ਮੇਕਿੰਗ ਅਤੇ ਲੇਖ ਰਚਨਾ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਪ੍ਰੈਟੀ ਸੋਢੀ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਮਹਿਲਾ ਸਸ਼ਕਤੀਕਰਨ ਬਾਰੇ ਦੱਸਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਪ੍ਰੋਤਸਾਹਿਤ ਕੀਤਾ। ਕਾਲਜ ਦੇ ਪ੍ਰਧਾਨ ਚੌਧਰੀ ਸੁਰਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਵਾਤਾਵਰਨ ਦੀ ਸੰਭਾਲ ਸਾਡੀ ਜਿੰਮੇਵਾਰੀ ਹੈ ਅਤੇ ਔਰਤਾਂ ਨੇ ਇਹ ਜਿੰਮੇਵਾਰੀ ਬਖੂਬੀ ਨਿਭਾਈ ਹੈ ਅਤੇ ਅੱਗੇ ਵੀ ਨਿਭਾਉਂਦੀਆਂ ਰਹਿਣਗੀਆਂ। ਕਾਲਜ ਦੇ ਸਕੱਤਰ ਸ੍ਰੀ ਹਰਪਾਲ ਜੀ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਇਸ ਤਰਾਂ ਦੇ ਹੋਰ ਮੁਕਾਬਲਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਇੱਕੋ ਕਲੱਬ ਦੇ ਇੰਚਾਰਜ ਡਾਕਟਰ ਹਰਵਿੰਦਰ ਕੌਰ ਵੱਲੋਂ ਇਨ੍ਹਾਂ ਗਤਿਵਿਧੀਆਂ ਨੂੰ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ। ਕਾਲਜ ਦੇ ਪ੍ਰੋਫੈਸਰ ਪ੍ਰੋਮਿਲਾ, ਪ੍ਰੋਫੈਸਰ ਏਕਤਾ ਰਾਣੀ, ਪ੍ਰੋਫੈਸਰ ਕਮਲਜੀਤ ਕੌਰ ਅਤੇ ਪ੍ਰੋਫੈਸਰ ਤਜਿੰਦਰ ਕੌਰ ਨੇ ਜਜਾਂ ਦੀ ਭੂਮਿਕਾ ਨਿਭਾਉਂਦੇ ਹੋਏ ਪੋਸਟਰ ਮੇਕਿੰਗ ਅਤੇ ਲੇਖ ਰਚਨਾ ਮੁਕਾਬਲੇ ਦੇ ਨਤੀਜੇ ਕੱਢੇ। Activities by eco club in Janta Collage Kartarpur 2025