KARTARPUR EXCLUSIVE (PARDEEP KUMAR) | ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 117 ਵਾਂ ਜਨਮ ਦਿਹਾੜਾ ਅੱਜ ਸੰਤ ਬਾਬਾ ਓਂਕਾਰ ਨਾਥ ਸੀਨੀਅਰ ਸੈਕੰਡਰੀ ਸਕੂਲ, ਕਾਲਾ ਬਾਹੀਆਂ (ਜਲੰਧਰ) ਵਿਖੇ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਅਮਰੀਕ ਸਿੰਘ,ਪ੍ਰਿੰਸੀਪਲ ਸ਼੍ਰੀਮਤੀ ਕੁਲਵਿੰਦਰ ਕੌਰ, ਸਮੇਤ ਸਮੂਹ ਸਟਾਫ਼ ਮੈਂਬਰਾਂ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਗਿਆ।
ਇਸ ਮੌਕੇ ਸਕੂਲ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਬਦੌਲਤ ਹੀ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸਾਨੂੰ ਆਜ਼ਾਦੀ ਪਰਵਾਨਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸੋਚ ਤੇ ਪਹਿਰਾ ਦਿੰਦਿਆਂ ਉਨ੍ਹਾਂ ਦੇ ਸੁਪਨਿਆਂ ਵਾਲਾ ਭਾਰਤ ਦੇਸ਼ ਸਿਰਜਣ ਵਿੱਚ ਹਰ ਦੇਸ਼ ਵਾਸੀ ਆਪਣਾ ਸਹਿਯੋਗ ਪਾਉਣਾ ਚਾਹੀਦਾ ਹੈਂ। ਇਸ ਮੌਕੇ ਸਕੂਲ ਮੈਨੇਜਿੰਗ ਡਾਇਰੈਕਟਰ ਸ. ਅਮਰੀਕ ਸਿੰਘ, ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ, ਸੁਪਰਡੈਂਟ ਗੇਂਦੀ ਰਾਮ, ਮੈਡਮ ਸੀਮਾ, ਰਾਜ ਰਾਣੀ, ਵੀਨਾ ਕੁਮਾਰੀ, ਸੁਮਨ, ਪਰਮਜੀਤ ਕੌਰ, ਨਿਤਿਕਾ ਕਮਲ, ਨੀਲਮ ਰਾਣੀ, ਸਵੀਟੀ, ਸਵਿਤਾ, ਪ੍ਰਭਜੋਤ ਕੌਰ, ਜਸਦੀਪ ਕੌਰ, ਕੰਵਲਜੀਤ ਕੌਰ, ਪਰਮਜੋਤ ਕੌਰ, ਮਧੂ ਸ਼ਾਰਧਾ, ਸੋਨੀਆ, ਗਗਨਪ੍ਰੀਤ ਗਿੱਲ, ਜਯੋਤੀ, ਸਿਮਰਨ, ਜੈਸਮੀਨ ਕੌਰ, ਅਰਵਿੰਦਰ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ।