ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਦੁਰਵਰਤੋਂ ਦੇ ਖਤਰਿਆਂ ਪ੍ਰਤਿ ਜਾਗਰੂਕ ਰਹਿਣ ਦਾ ਦਿੱਤਾ ਸੁਨੇਹਾ
KARTARPUR EXCLUSIVE (PARDEEP KUMAR) 16-04-2025 | ਬੁੱਧਵਾਰ ਨੂੰ ਸੀਨੀਅਰ ਮੈਡੀਕਲ ਅਫਸਰ ਡਾ. ਸਰਬਜੀਤ ਸਿੰਘ ਦੀ ਅਗਵਾਈ ਹੇਠ ਲਾਲਾ ਲਾਜਪਤ ਰਾਏ ਇੰਟੀਟਿਊਂਸ਼ਨ ਆਫ ਨਰਸਿੰਗ ਐਜੂਕੇਸ਼ਨ ਜਲੰਧਰ ਦੇ ਵਿੱਦਿਆਰਥੀਆਂ ਦੇ ਸਹਿਯੋਗ ਨਾਲ ਰੈਲੀ ਕੱਢੀ ਗਈ। ਇਸ ਮੌਕੇ ਡਾ. ਵਿਕਰਾਂਤ ਸ਼ਰਮਾ, ਡਾ. ਗਗਨਦੀਪ, ਬੀਈਈ ਰਾਕੇਸ਼ ਸਿੰਘ, ਸਿਹਤ ਇੰਸ. ਬਲਵਿੰਦਰ ਸਿੰਘ, ਕੇਵਲ ਰਾਮ, ਹਰਵੇਲ ਸਿੰਘ, ਬਲਜੀਤ ਸਿੰਘ, ਨਰਸਿੰਗ ਟਿਉਟਰ ਜੋਤੀ, ਦੀਪਜੋਤ ਆਦਿ ਹਾਜ਼ਰ ਸਨ।



ਇਹ ਰੈਲੀ ਹਸਪਤਾਲ ਤੋਂ ਹੁੰਦੀ ਹੋਈ ਬਾਰਾਦਰੀ ਬਜ਼ਾਰ , ਫਰਨੀਚਰ ਬਜ਼ਾਰ, ਬੱਸ ਸਟੈਂਡ, ਅਤੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੀ ਸੀ.ਐਚ.ਸੀ. ਵਿਖੇ ਸਮਾਪਤ ਹੋਈ। ਵਿਿਦਆਰਥੀਆਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਦੁਰਵਰਤੋਂ ਦੇ ਖਤਰਿਆਂ ਬਾਰੇ ਸਲੋਗਨ ਅਤੇ ਪਲੇ ਕਾਰਡਾਂ ਰਾਹੀਂ ਸ਼ਹਿਰ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਇਸ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦਾ ਸੁਨੇਹਾ ਦਿੱਤਾਂ ਗਿਆ ਤਾਂ ਜੋ ਸਿਹਤਮੰਦ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਸੀਨੀਅਰ ਮੈਡੀਕਲ ਅਫਸਰ ਡਾ. ਸਰਬਜੀਤ ਸਿੰਘ ਨੋਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦੇ ਹੋਏ ਅਪੀਲ ਕੀਤੀ ਕਿ ਕਿਸੇ ਵਿਅਕਤੀ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਉਸਦੀ ਸਿਹਤ ਹੈ, ਜੋ ਉਸਦੇਜੀਵਨ ਦੀ ਗੁਣਵੱਤਾ ਨੂੰ ਨਿਰਧਾਰਤ ਕਰਦੀ ਹੈ। ਤੰਦਰੁਸਤੀ ਜੀਵਨ ਵਿੱਚ ਸਾਰੀਆਂ ਖੁਸ਼ੀਆਂ ਦਾ ਆਧਾਰ ਹੈ, ਇਸ ਲਈ ਹਰੇਕ ਮਨੁੱਖ ਨੂੰ ਚੰਗੇ ਖਾਣ-ਪੀਣ, ਸਾਫ-ਸਫਾਈ ਅਤੇ ਕਸਰਤ ਨਾਲ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦੇ ਯਤਨ ਕਰਨੇ ਚਾਹੀਦੇ ਹਨ।

