
KARTARPUR EXCLUSIVE (PARDEEP KUMAR) 11-09-2025 | ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਐਚ.ਆਈ.ਵੀ./ਏਡਜ਼ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਇੰਨਟੈਂਸੀਫਾਇਡ ਆਈ.ਈ.ਸੀ. ਕੰਪੇਨ 12 ਅਗਸਤ ਤੋਂ ਸੁਰੂ ਕੀਤੀ ਗਈ ਹੈ ।ਇਸ ਮੁਹਿੰਮ ਦਾ ਉਦੇਸ਼ ਨੌਜਵਾਨਾਂ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਵਿੱਚ ਐਚ.ਆਈ.ਵੀ./ਏਡਜ਼ ਸਬੰਧੀ ਜਾਗਰੂਕਤਾ ਫੈਲਾਉਣਾ ਹੈ ।
ਸਿਵਲ ਸਰਜਨ ਜਲੰਧਰ ਡਾ ਰਮਨ ਗੁਪਤਾ ਦੇ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਕਰਤਾਰਪੁਰ ਦੇ ਪਿੰਡ ਜੱਲਾ ਸਿੰਘ ਅਤੇ ਅੰਬਗੜ ਵਿਖੇ ਬੀਤੇ ਦਿਨੀ ਸਿਹਤ ਵਿਭਾਗ ਦੀ ਟੀਮ ਵਲੋਂ ਲੋਕਾਂ ਨੂੰ ਏਡਜ਼ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਆਈ.ਸੀ.ਟੀ.ਸੀ. ਕਾਊਂਸ਼ਲਰ ਹਰਮੀਤ ਕੌਰ, ਸਰਵਣਪਾਲ ਸਿੰਘ , ਸੀ.ਐਚ.ਓ. ਕਮਲੇਸ ਠਾਕੁਰ, ਏ.ਐਨ.ਐਮ. ਸਰਬਜੀਤ ਕੌਰ, ਪਿੰਡ ਸਰਪੰਚ ਨੀਲਮ ਕੁਮਾਰੀ ਅਤੇ ਆਸ਼ਾ ਵਰਕਰ ਮੌਜੂਦ ਸਨ।

ਐਸ.ਐਮ.ਓ. ਡਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇੰਨਟੈਂਸੀਫਾਇਡ ਆਈ.ਈ.ਸੀ. ਕੰਪੇਨ 12 ਅਗਸਤ ਤੋਂ 12 ਅਕਤੂਬਰ ਤੱਕ ਚੱਲ ਗਈ, ਜਿਸ ਤਹਿਤ ਵੱਖ ਵੱਖ ਪਿੰਡਾ ਵਿੱਚ ਏਡਜ਼ ਸਬੰਧੀ ਸਿਹਤ ਵਿਭਾਗ ਦੀਆ ਟੀਮਾ ਵਲੋ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਏਡਜ਼ ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਣਾਲੀ ਦਾ ਰੋਗ ਹੈ, ਜੋ ਐਚ.ਆਈ.ਵੀ. ਮਨੁੱਖੀ ਪ੍ਰਤੀਰੋਧਤਾ ਘਾਟ ਵਾਇਰਸ ਰਾਹੀਂ ਫੈਲਦਾ ਹੈ। ਮੂਲ ਰੂਪ ਵਿੱਚ ਏਡਜ਼ ਅਸੁਰੱਖਿਅਤ ਸੰਭੋਗ, ਐਚ.ਆਈ.ਵੀ. ਸੰਕ੍ਰਮਿਤ ਖੂਨ ਚੜ੍ਹਾਉਣ, ਦੂਸ਼ਿਤ ਸੂਈਆਂ ਅਤੇ ਮਾਂ ਦੇ ਗਰਭ ਤੋਂ ਬੱਚੇ ਨੂੰ ਫੈਲਦਾ ਹੈ।

ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ ਨਾਲ ਲੋਕਾਂ ਵਿੱਚ ਐਚ.ਆਈ.ਵੀ./ਏਡਜ਼ ਸੰਬੰਧੀ ਜਾਣਕਾਰੀ ਵਧੇਗੀ। ਉਨ੍ਹਾਂ ਕਿਹਾ ਕਿ ਐਚ.ਆਈ.ਵੀ. ਪ੍ਰਭਾਵਿਤ ਵਿਅਕਤੀ ਐਂਟੀ ਰਿਟਰੋਵਾਇਰਲ ਦਵਾਈਆਂ ਲੈ ਕੇ ਇੱਕ ਲੰਬਾ ਅਤੇ ਸਿਹਤਮੰਦ ਜੀਵਨ ਜੀਅ ਸਕਦੇ ਹਨ। ਇਹ ਦਵਾਈਆਂ ਏ.ਆਰ.ਟੀ. ਕੇਂਦਰਾਂ ਵਿੱਚ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।


