KARTARPUR EXCLUSIVE (PARDEEP KUMAR) 17-03-2025| ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਵਲੋਂ ਜਿਲ੍ਹੇ ਅਧੀਨ ਆਉਦੀਆ ਸਿਹਤ ਸੰਥਾਵਾਂ ਉੱਤੇ ਦਿੱਤੀਆਂ ਜਾ ਰਾਹੀਆਂ ਸਿਹਤ ਸੇਵਾਵਾਂ ਦਾ ਨਿਰੀਖਣ ਕਰਨ ਲਈ ਸਮੇਂ ਸਮੇਂ ਤੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਜਾਂਦੇ ਹਨ ਤਾਕਿ ਲੋਕਾਂ ਨੂੰ ਸੇਵਾਵਾਂ ਲੈਣ ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਨਾ ਆਵੇ। ਜਿਸ ਤਹਿਤ ਅੱਜ ਡਿਪਟੀ ਮੈਡੀਕਲ ਕਮਿਸ਼ਨਰ ਜਲੰਧਰ ਡਾ. ਜਸਵਿੰਦਰ ਸਿੰਘ ਵਲੋਂ ਸੀ.ਐਚ.ਸੀ. ਕਰਤਾਰਪੁਰ ਦਾ ਦੌਰਾ ਕੀਤਾ ਗਿਆ।

ਉਨ੍ਹਾਂ ਵੱਲੋਂ ਉਨ੍ਹਾਂ ਵੱਲੋਂ ਅੱਗ ਬਝਾਉ ਯੰਤਰ, ਈ.ਟੀ.ਪੀ. ਪਲਾਂਟ, ਹਸਪਤਾਲ ਲਈ ਪਾਵਰ ਬੈਕੱਪ, ਐਕਸ-ਰੇ, ਲੈਬ, ਵਾਰਡ, ਫਾਰਮੇਸੀ ਆਦਿ ਵਿਭਾਗਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਵੱਲੋਂ ਇਸ ਮੌਕੇ ਹਸਪਤਾਲ ਚ ਮੌਜੂਦ ਮਰੀਜ਼ਾ ਨਾਲ ਵੀ ਗੱਲ-ਬਾਤ ਕੀਤੀ ਗਈ ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸਰਬਜੀਤ ਸਿੰਘ, ਫਾਰਮੇਂਸੀ ਅਫਸਰ ਸਰਨਜੀਤ ਬਾਵਾ, ਬੀ.ਈ.ਈ. ਰਾਕੇਸ਼ ਸਿੰਘ ਅਤੇ ਹੋਰ ਸਟਾਫ ਮੌਜੂਦ ਸੀ।