
KARTARPUR EXCLUSIVE (PARDEEP KUMAR) | ਅੱਜ ਸ਼ਾਮ ਸਿਵਲ ਹਸਪਤਾਲ ਕਰਤਾਰਪੁਰ ਵਿੱਚ ਗੋਲੀਆਂ ਚਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਜਯੋਤੀ ਨਾਮ ਸੀ ਇਕ ਔਰਤ ਸਿਵਲ ਹਸਪਤਾਲ ਵਿਚ ਦਾਖ਼ਲ ਹੋਈ ਸੀ ਜੋ ਕਿ ਆਪਣੀ ਮਾਤਾ ਕੁਲਵਿੰਦਰ ਕੌਰ ਦੇ ਨਾਲ ਇਥੇ ਦਾਖ਼ਲ ਸੀ | ਅੱਜ ਸ਼ਾਮ ਅਚਾਨਕ ਜਯੋਤੀ ਦਾ ਪਤੀ ਸੁਖਚੈਨ ਸਿੰਘ ਉਥੇ ਆਇਆ ਅਤੇ ਉਸ ਨੇ ਜਯੋਤੀ ਅਤੇ ਉਸ ਦੀ ਮਾਤਾ ਕੁਲਵਿੰਦਰ ਕੌਰ ਤੇ ਤਾਬੜ-ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ |

ਜਿਸ ਕਾਰਨ ਦੋਵੇਂ ਮਾਂ ਧੀ ਗੰਭੀਰ ਫੱਟੜ ਹੋ ਗਈਆਂ ਅਤੇ ਉਨ੍ਹਾਂ ਨੂੰ ਉਸੇ ਵੇਲੇ ਜਲੰਧਰ ਰੈਫਰ ਕਰ ਦਿੱਤਾ ਗਿਆ | ਮੌਕੇ ਤੇ ਪੁਲਿਸ ਨੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿਤੀ ਹੈ |

