ਮਾਤਾ ਗੁਜਰੀ ਖ਼ਾਲਸਾ ਕਾਲਜ ਦਾ ਬੀ.ਕਾਮ. ਸਮੈਸਟਰ ਪਹਿਲਾ, ਤੀਜਾ ਤੇ ਪੰਜਵਾਂ ਦਾ ਰਿਜ਼ਲਟ ਰਿਹਾ ਸ਼ਾਨਦਾਰ
KARTARPUR EXCLUSIVE (PARDEEP KUMAR) 26-04-2025 | ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੇ ਕਾਮਰਸ ਵਿਭਾਗ ਦੇ ਬੀ.ਕਾਮ ਸਮੈਸਟਰ ਪਹਿਲਾ, ਤੀਜਾ ਤੇ ਪੰਜਵਾਂ ਦੇ ਨਤੀਜੇ ਸ਼ਾਨਦਾਰ ਰਹੇ| ਬੀ.ਕਾਮ ਸਮੈਸਟਰ ਪਹਿਲਾ ਵਿਚ ਸਿਮਰਨਜੀਤ ਕੌਰ ਨੇ 7.61(SGPA), ਹਰਵਿੰਦਰ ਕੌਰ ਨੇ 6.91(SGPA) ਨੰਬਰ ਤੇ ਸਿਮਰਨ ਨੇ 6.74(SGPA) ਨੰਬਰ, ਬੀ.ਕਾਮ ਸਮੈਸਟਰ ਤੀਜਾ ਵਿਚੋਂ ਦੀਕਸ਼ਾ ਨੇ 6.71(SGPA) ਨੰਬਰ, ਸਿਮਰਨ ਤੇ ਕਰਨ ਧੀਰ ਨੇ 6.57 (SGPA) ਨੰਬਰ ਤੇ ਹਰਪ੍ਰੀਤ ਕੌਰ ਨੇ 6.43(SGPA) ਨੰਬਰ, ਬੀ.ਕਾਮ ਸਮੈਸਟਰ ਪੰਜਵਾਂ ਵਿਚ ਸੁਖਮਨਪ੍ਰੀਤ ਕੌਰ ਨੇ 73.42% ਨੰਬਰ, ਰੀਆ ਨੇ 72.85% ਤੇ ਸਲੋਨੀ ਨੇ 69.42% ਨੰਬਰ ਲੈ ਕੇ ਕਾਲਜ ਵਿਚੋਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ|

ਕਾਲਜ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਉੱਪਲ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਹੋਰ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ|


