IEI ਪੰਜਾਬ ਅਤੇ ਚੰਡੀਗੜ੍ਹ ਸਟੇਟ ਦੇ ਸਹਿਯੋਗ ਨਾਲ ‘ਰੋਜ਼ਾਨਾ ਜੀਵਨ ਵਿਚ ਟਿਕਾਊ ਵਿਕਾਸ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ’ ਵਿਸ਼ੇ ‘ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ

KARTARPUR EXCLUSIVE (PARDEEP KUMAR) 29-03-2025 | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਕਾਲਜ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਕੰਪਿਊਟਰ ਵਿਭਾਗ ਦੁਆਰਾ 29-03-2025 ਨੂੰ IEI ਪੰਜਾਬ ਅਤੇ ਚੰਡੀਗੜ੍ਹ ਸਟੇਟ ਦੇ ਸਹਿਯੋਗ ਨਾਲ ‘ਰੋਜ਼ਾਨਾ ਜੀਵਨ ਵਿਚ ਟਿਕਾਊ ਵਿਕਾਸ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ’ ਵਿਸ਼ੇ ‘ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ| ਇਸ ਮੌਕੇ ਮੁੱਖ ਮਹਿਮਾਨ ਟੀ.ਐਸ. ਕਮਲ , ਵਿਸ਼ੇਸ਼ ਮਹਿਮਾਨ ਵੱਜੋਂ ਇੰ. ਐਸ.ਐਸ. ਮੁੰਡੀ, ਆਈ.ਈ.ਆਈ ਦੇ ਚੇਅਰਮੈਨ, ਡਾ. ਬਲਜੀਤ ਸਿੰਘ ਖਹਿਰਾ(ਓਪਨ ਯੂਨੀਵਰਸਿਟੀ, ਪਟਿਆਲਾ), ਸ਼੍ਰੋ.ਗੁ.ਪ੍ਰ. ਕਮੇਟੀ ਮੈਂਬਰ ਜਥੇਦਾਰ ਰਣਜੀਤ ਸਿੰਘ ਕਾਹਲੋਂ, ਡਾ. ਪਰਮਿੰਦਰ ਸਿੰਘ, ਡਾ. ਜਤਿੰਦਰ ਸਿੰਘ ਸੈਣੀ, ਡਾ. ਗੁਰਜੀਤ ਸਿੰਘ ਆਦਿ ਨੇ ਸ਼ਿਰਕਤ ਕੀਤੀ|

ਸੈਮੀਨਾਰ ਦੀ ਸ਼ੁਰੂਆਤ ਸ਼ਬਦ ਗਾਇਨ ਦੁਆਰਾ ਕੀਤੀ ਗਈ| ਉਸ ਤੋਂ ਬਾਅਦ ਜੋਤੀ ਰੋਸ਼ਨ ਕੀਤੀ ਗਈ| ਸੈਮੀਨਾਰ ਦੇ ਆਰੰਭ ਵਿਚ ਡਾ. ਪਰਮਿੰਦਰ ਸਿੰਘ ਜੀ ਦੁਆਰਾ ਕੁੰਜੀਵਤ ਭਾਸ਼ਣ ਦਿੱਤਾ ਗਿਆ| ਜਿਸ ਵਿਚ ਉਨ੍ਹਾਂ ਨੇ AI ਦੀ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਕੀ ਭੂਮਿਕਾ ਹੈ, ਬਾਰੇ ਜਾਣਕਾਰੀ ਦਿੱਤੀ| ਡਾ. ਅਮਰਿੰਦਰ ਸਿੰਘ ਰਿਆੜ ਨੇ AI ਦੀ ਖੇਤੀਬਾੜੀ ਵਿਚ ਕੀ ਭੂਮਿਕਾ ਹੈ ਬਾਰੇ ਵਿਚਾਰ ਚਰਚਾ ਕੀਤੀ|
ਡਾ. ਜਤਿੰਦਰ ਸਿੰਘ ਸੈਣੀ ਨੇ ਅਸਲ ਜ਼ਿੰਦਗੀ ਵਿਚ AI ਦੀ ਭੂਮਿਕਾ, ਡਾ. ਜਗਤਾਰ ਸਿੰਘ ਨੇ ਵਾਈਰਲੈਸ ਅੰਟੀਨਾ ਵਿਚ AI ਦਾ ਯੋਗਦਾਨ, ਡਾ. ਜਗਪਾਲ ਸਿੰਘ ਉਭੀ ਨੇ 6G ਵਿਚ AI ਦੀ ਭੂਮਿਕਾ ਵਿਸ਼ੇ ‘ਤੇ ਜਾਣਕਾਰੀ ਦਿੱਤੀ| ਸੈਸ਼ਨ ਚੇਅਰ ਵਿਚ ਡਾ. ਜਤਿੰਦਰ ਸਿੰਘ ਸੈਣੀ, ਡਾ. ਜੇ.ਐਸ. ਉਭੀ, ਡਾ. ਅਮਰਿੰਦਰ ਸਿੰਘ ਰਿਆੜ ਤੇ ਡਾ. ਜਗਤਾਰ ਸਿੰਘ ਸਿਬੀਆ ਨੇ ਭੂਮਿਕਾ ਨਿਭਾਈ| ਇਸ ਸੈਮੀਨਾਰ ਵਿਚ 50 ਤੋਂ ਵੱਧ ਬੁਲਾਰਿਆਂ ਨੇ ਆਪਣੇ ਖ਼ੋਜ-ਪੱਤਰ ਪੜ੍ਹੇ| ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ|

