KARTARPUR EXCLUSIVE (PARDEEP KUMAR) | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਡਾਇਰੈਕਟੋਰੇਟ ਆਫ ਐਜੂਕੇਸ਼ਨ, ਸ਼੍ਰੋ.ਗੁ.ਪ੍ਰ. ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਅਤੇ ਧਾਰਮਿਕ ਅਧਿਆਪਕ ਬੀਬੀ ਰਾਜਵਿੰਦਰ ਕੌਰ, ਸੰਗੀਤ ਵਿਭਾਗ ਦੇ ਡਾ. ਗੁਰਇਕਬਾਲ ਸਿੰਘ ਅਤੇ ਪੰਜਾਬੀ ਵਿਭਾਗ ਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤ ਦਿਵਸ ਨੂੰ ਸਮਰਪਿਤ 450 ਸਾਲਾ ਸ਼ਤਾਬਦੀ ਸਮਾਗਮ ਕਰਵਾਇਆ ਗਿਆ|
ਇਸ ਮੌਕੇ ਕਾਲਜ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਤੇ ਕਵੀਸ਼ਰੀ ਪੇਸ਼ ਕੀਤੀ ਗਈ ਅਤੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਲੇਖ ਰਚਨਾ, ਭਾਸ਼ਣ, ਚਿੱਤਰਕਾਰੀ, ਕਵਿਤਾ, ਗਤਕਾ ਮੁਕਾਬਲੇ ਕਰਵਾਏ ਗਏ| ਲੇਖ ਰਚਨਾ ਮੁਕਾਬਲੇ ਵਿਚ ਸੁਖਵਿੰਦਰ ਕੌਰ, ਕਮਲਪ੍ਰੀਤ ਕੌਰ, ਓਂਕਾਰਦੀਪ ਬੰਗੜ, ਭਾਸਣ ਮੁਕਾਬਲੇ ਵਿਚ ਨਵਜੋਤ ਕੌਰ, ਗੁਰਸੇਵਕ ਸਿੰਘ, ਗੁਰਲੀਨ ਕੌਰ, ਚਿਤਰਕਾਰੀ ਵਿਚ ਸੁਖਪ੍ਰੀਤ ਸਿੰਘ, ਕੁਲਦੀਪ ਕੌਰ, ਦਿਲਪ੍ਰੀਤ ਸਿੰਘ, ਕਵਿਤਾ ਵਿਚ ਦੀਕਸ਼ਾ, ਹਰਲੀਨ ਕੌਰ, ਸੁਮਨਦੀਪ ਕੌਰ, ਗਤਕੇ ਵਿਚ ਜਸਪ੍ਰੀਤ ਕੌਰ, ਸਰਬਜੋਤ ਸਿੰਘ, ਅਰਜਨ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾਙ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆਙ ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |