KARTARPUR EXCLUSIVE (PARDEEP KUMAR) 05-09-2025 | ਸਿਵਲ ਸਰਜਨ ਜਲੰਧਰ ਡਾ. ਰਮਨ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਕਰਤਾਰਪੁਰ ਡਾ. ਪੂਨਮ ਸੇਖੜੀ ਦੀ ਯੋਗ ਅਗਵਾਈ ਹੇਠ ਕਰਤਾਰਪੁਰ ਦੇ ਆਰਿਆ ਨਗਰ ਅਤੇ ਚੰਦਨ ਨਗਰ ਵਿਖੇ ਸੀ.ਐਚ.ਸੀ ਕਰਤਾਰਪੁਰ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ। ਇਸ ਦੌਰਾਨ ਸਿਵਲ ਸਰਜਨ ਜਲੰਧਰ ਡਾ. ਰਮਨ ਗੁਪਤਾ, ਜ਼ਿਲ੍ਹਾਂ ਟੀਕਾਕਰਣ ਅਫ਼ਸਰ ਡਾ. ਰਾਕੇਸ਼ ਚੋਪੜਾ ਸੀਨੀਅਰ ਮੈਡੀਕਲ, ਅਫ਼ਸਰ ਡਾ. ਪੂਨਮ ਸੇਖੜੀ ਅਤੇ ਐਪੀਡਸੋਲੋਜਿਸਟ ਡਾ. ਸ਼ੋਭਨਾ ਬਾਂਸਲ ਵਲੋਂ ਵਿਸ਼ੇਸ਼ ਤੌਰ ਤੇ ਕੈਂਪ ਦਾ ਜਾਇਜ਼ਾ ਲਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਜਲੰਧਰ ਡਾ. ਰਮਨ ਗੁਪਤਾ ਨੇ ਦੱਸਇਆ ਕਿ ਬੀਤੇਂ ਦਿਨੀਂ ਸੂਚਨਾ ਮਿਲੀ ਸੀ ਕਿ ਆਰਿਆ ਨਗਰ ਅਤੇ ਚੰਦਨ ਨਗਰ ਦੇ ਲੋਕ ਡਾਇਰੀਆਂ ਤੋਂ ਪੀੜੀਤ ਸਨ ਜਿਸ ਉਪਰੰਤ ਸਿਹਤ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਕਰਤਾਰਪੁਰ ਡਾ. ਪੂਨਮ ਸੇਖੜੀ ਦੀ ਅਗਵਾਈ ਹੇਠ ਮੈਡੀਕਲ ਟੀਮ ਤੈਨਾਤ ਕਰ ਆਰਿਆ ਨਗਰ ਅਤੇ ਚੰਦਨ ਨਗਰ ਦੇ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ।

ਸੀਨੀਅਰ ਮੈਡੀਕਲ ਅਫਸਰ ਕਰਤਾਰਪੁਰ ਡਾ. ਪੂਨਮ ਸੇਖੜੀ ਨੇ ਦੱਸਇਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਉਪਰੋਕ ਦੋਵਾਂ ਥਾਵਾਂ ਦੇ ਘਰਾਂ ਦਾ ਡਾਇਰੀਆਂ ਸਬੰਧੀ ਸਰਵੇ ਵੀ ਕਰਵਾਇਆ ਗਿਆ।ਇਸ ਮੌਕੇ ਸਿਹਤ ਕਰਮਚਾਰੀਆਂ ਵਲੋਂ ਕਲੋਰੀਨ ਦੀਆਂ ਗੋਲੀਆਂ ਅਤੇ ਓ.ਆਰ.ਐਸ. ਦੇ ਪੈਕਟ ਵੀ ਵੰਡੇ ਗਏ।ਮੋਕੇ ਤੇ ਸਿਹਤ ਵਿਭਾਗ ਅਤੇ ਨਗਰ ਕੌਸ਼ਲ ਦੇ ਕਰਮਚਾਰੀਆਂ ਵਲੋਂ 12 ਥਾਵਾਂ ਤੋਂ ਪਾਣੀ ਦੇ ਸੈਂਪਲ ਲਏ ਗਏ। ਇਸ ਮੌਕੇ ਡਾ ਰਮਨ, ਡਾ ਸਵਤੰਤਰ ਕੌਰ, ਬੀ.ਈ.ਈ. ਰਾਕੇਸ਼ ਸਿੰਘ, ਸਿਹਤ ਇੰਸ ਕੇਵਲ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਸਿਹਤ ਵਰਕਰ ਸੁਖਰਾਜ ਸਿੰਘ, ਬਲਜੀਤ ਸਿੰਘ ਅਤੇ ਆਸ਼ਾ ਆਦਿ ਮੌਜੂਦ ਸਨ ।
ਬਰਸਾਤ ਦੇ ਮੌਸਮ ਦੌਰਾਨ ਤੇ ਬਾਅਦ ‘ਚ ਹੋਣ ਵਾਲੀਆਂ ਆਮ ਬਿਮਾਰੀਆਂ ਤੋਂ ਬਚਾਅ ਲਈ ਰੱਖੋ ਧਿਆਨ।
ਸਮੇਂ ਸਮੇਂ ਸਿਰ ਹੱਥਾਂ ਨੂੰ ਧੋਓ।
ਘਰ ਦਾ ਬਣਿਆ ਹੀ ਖਾਣਾ ਖਾਓ ।
ਫਲਾਂ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕਿ ਵਰਤੋਂ।
ਖਾਣਾ ਖਾਂਦੇ ਅਤੇ ਬਣਾਉਣ ਸਮੇਂ ਪੂਰ ਸਫਾਈ ਦਾ ਧਿਆਨ ਰੱਖੋ
ਸਾਫ ਪਾਣੀ ਜਾਂ ਉਬਲਿਆ ਹੋਇਆ ਪਾਣੀ ਪੀਓ
ਪੀਣ ਵਾਲੇ ਪਾਣੀ ਨੂੰ ਸੁੱਧ ਕਰਨ ਲਈ ਸਿਹਤ ਵਿਭਾਗ ਵਲੋਂ ਦਿੱਤੀਆਂ ਕਲੋਰੀਨ ਦੀਆਂ ਗੋਲੀਆਂ ਦੀ ਵਰਤੋਂ ਕਰੋ
ਖਾਣ-ਪੀਣ ਦੀਆਂ ਚੀਜਾ ਨੂੰ ਢੱਕ ਕੇ ਰੱਖੋ
ਸੌਦੇ ਸਮੇਂ ਮੱਛਰਦਾਨੀ ਦੀ ਵਰਤੋਂ ਕਰੋ
ਪੂਰੀਆਂ ਬਾਹਾਂ ਵਾਲੇ ਅਤੇ ਸੁੱਕੇ ਕੱਪੜੇ ਪਾਓ
ਦਸਤ ਜਾਂ ਉਲਟੀਆਂ ਲੱਗਣ ਤੇ ਓ.ਆਰ.ਐਸ. ਦਾ ਘੋਲ ਪੀਓ
ਘਰਾਂ ਦੇ ਅੰਦਰ ਅਤੇ ਘਰਾਂ ਦੇ ਆਲੇ—ਦੁਆਲੇ ਸਾਫ਼ ਸਫ਼ਾਈ ਰੱਖੋ।