ke-logo
Pension
Blog

ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ (ਰਜਿ.) ਪੰਜਾਬ ਦੀ ਹੋਈ ਅਹਿਮ ਮੀਟਿੰਗ

PUNJAB EXCLUSIVE (PARDEEP KUMAR) | ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ ਰਜਿ. 196 ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੀ ਅੱਜ ਅਹਿਮ ਮੀਟਿੰਗ ਬਾਬਾ ਧਰਮਦਾਸ ਜੀ ਦੇ ਸਥਾਨ ਗੜ੍ਹਦੀਵਾਲਾ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਅਵਤਾਰ ਸਿੰਘ ਤੇ ਹਰਦੀਪ ਸਿੰਘ ਸਮਰਾ ਨੇ ਕੀਤੀ।ਇਸ ਮੀਟਿੰਗ ਵਿੱਚ ਅਜ਼ਾਦੀ ਘੁਲਾਟੀਆਂ ਦੇ ਪਰਿਵਾਰ ਸ਼ਾਮਿਲ ਹੋਏ ਅਤੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨਾਲ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਤਕਰੇ ਬਾਰੇ ਚਰਚਾ ਕਰਦਿਆਂ ਬੁਲਾਰਿਆਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਰਾਖਵਾਂਕਰਨ 5% ਤੋਂ ਘਟਾ ਕੇ 1% ਕਰ ਦਿੱਤਾ ਗਿਆ ਹੈ ਜੋ ਸਰਾਸਰ ਨਾ ਇਨਸਾਫੀ ਹੈ।ਰਾਖਵਾਂਕਰਨ ਮੁੜ ਪਹਿਲਾਂ ਵਾਂਗ 5% ਕੀਤਾ ਜਾਵੇ।ਨੌਕਰੀ ਕਰਨ ਲਈ ਸਾਡੇ ਪਰਿਵਾਰਾਂ ਨੂੰ ਵੀ ਉਮਰ ਵਿੱਚ ਛੋਟ ਦਿੱਤੀ ਜਾਵੇ।ਇਸ ਤੋਂ ਇਲਾਵਾ 600 ਯੂਨਿਟ ਬਿਨਾਂ ਸ਼ਰਤ ਮਾਫ਼ ਕੀਤੀ ਜਾਵੇ।
ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਜਲਦ ਤੋਂ ਜਲਦ ਪੈਨਸ਼ਨ ਦੂਜੇ ਸੂਬਿਆਂ ਵਾਂਗ ਲਾਈ ਜਾਵੇ ਕਿਉਂਕਿ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਹੋਈਆਂ ਹਨ।ਇਸ ਮੀਟਿੰਗ ਵਿੱਚ ਸ਼ਾਮਿਲ ਸੱਕਤਰ ਰਮੇਸ਼ ਚੰਦ, ਕੌਸਲਰ ਨਰਇੰਦਰ ਸਿੰਘ, ਐਸ.ਡੀ.ਓ. ਕੁਲਵੰਤ ਸਿੰਘ, ਦਲਜੀਤ ਸਿੰਘ ਬਾਠ, ਉਂਕਾਰ ਸਿੰਘ ਚੋਹਕਾ, ਮਨਦੀਪ ਸਿੰਘ ਜਡੌਂਰ, ਡਾ. ਜਸਪਾਲ ਸਿੰਘ, ਡਾ. ਹਰਲੀਨ ਸਿੰਘ, ਮਾਸਟਰ ਪਰਸ਼ੋਤਮ ਸਿੰਘ, ਈਸ਼ਰ ਸਿੰਘ ਮੰਝਪੁਰ, ਗੁਰਜਿੰਦਰ ਸਿੰਘ ਬਾਹਗਾ, ਦਵਿੰਦਰਜੀਤ ਕੌਰ, ਕਸ਼ਮੀਰ ਕੌਰ, ਹਰਦੀਪ ਕੌਰ, ਹਰਭਜਨ ਕੌਰ, ਰਾਹੁਲ ਭਾਣੋਵਾਲ, ਅਸ਼ਵਨੀ ਕੁਮਾਰ, ਮੇਹਰ ਸਿੰਘ ਆਦਿ ਸ਼ਾਮਿਲ ਸਨ।

LEAVE A RESPONSE

Your email address will not be published. Required fields are marked *