ਜ਼ਮੀਨੀ ਪੱਧਰ ਤੇ ਸਿਹਤ ਸਹੂਲਤਾਂ ਅਤੇ ਜਾਗਰੂਕਤਾ ਲਈ ਵੀ.ਐਚ.ਐਸ.ਐਨ.ਸੀ. ਕਮੇਟੀ ਦਾ ਅਹਿਮ ਰੋਲ – ਡਾ. ਸਰਬਜੀਤ ਸਿੰਘ

KARTARPUR EXCLUSIVE (PARDEEP KUMAR) 22-02-2025 | ਸਿਹਤ ਵਿਭਾਗ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਮਕਸਦ ਨਾਲ ਵਿਭਾਗ ਵੱਲੋਂ ਪਿੰਡ ਪੱਧਰ ਤੇ ਪੇਂਡੂ ਸਿਹਤ ਸਫਾਈ ਅਤੇ ਪੋਸ਼ਣ ਕਮੇਟੀ ਦਾ ਗਠਨ ਕੀਤਾ ਗਿਆ ਹੈ । ਇਸ ਕਮੇਟੀ ਵਿੱਚ ਪੰਚਾਇਤ ਮੈਂਬਰ, ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ, ਐਨ.ਜੀ.ਓ ਅਤੇ ਆਮ ਲੋਕ ਆਦਿ ਇਸ ਕਮੇਟੀ ਦੇ ਮੈਂਬਰ ਹੁੰਦੇ ਹਨ। ਕਮੇਟੀ ਦੁਆਰਾ ਪਿੰਡ ਪੱਧਰ ਤੇ ਸਾਫ਼ ਸਫ਼ਾਈ, ਖੁਰਾਕ ਅਤੇ ਬਿਮਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਯੋਜਨਾਵਾਂ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਮੁਹਾਇਆ ਕਰਵਾਉਣ ਲਈ ਉਪਰਾਲੇ ਕੀਤੇ ਜਾਦੇ ਹਨ। ਇਸ ਦੇ ਤਹਿਤ ਸਿਹਤ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਜੀ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਦੇ ਹੁਕਮਾਂ ਅਨੁਸਾਰ ਵੀ.ਐਚ.ਐਸ.ਐਨ.ਸੀ. ਕਮੇਟੀਆਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗ ਕਰ ਆਮ ਲੋਕਾਂ ਨੂੰ ਸਿਹਤ ਸਕੀਮਾਂ ਅਤੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫ਼ਸਰ ਕਰਤਾਰਪੁਰ ਡਾ ਸਰਬਜੀਤ ਸਿੰਘ ਨੇ ਦੱਸਿਆ ਕਿ ਅੱਜ ਬਲਾਕ ਕਰਤਾਰਪੁਰ ਅਧੀਨ ਆਉਂਦੇ ਪਿੰਡਾਂ ਚੋਗਾਵਾਂ, ਸਹਿਚਗੀ, ਰਧੰਵਾਂ, ਕਾਹਲਵਾਂ, ਅਠੌਲਾ, ਹੀਰਾਪੁਰ ਚ ਵੀ.ਐਚ.ਐਸ.ਐਨ.ਸੀ. ਕਮੇਟੀਆਂ ਦੀ ਮੀਟਿੰਗ ਕੀਤੀ ਗਈ। ਇਸ ਦੌਰਾਨ ਮੈਂਬਰਾ ਵੱਲੋਂ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਸਿਹਤ ਸਕੀਮਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਪਿੰਡ ਦੀ ਸਾਫ ਸਫ਼ਾਈ, ਮੌਸਮੀ ਬਿਮਾਰੀਆਂ, ਗੈਰ ਸੰਚਾਰੀ ਰੋਗਾਂ, ਸੌ ਦਿਨਾਂ ਟੀ.ਬੀ. ਮੁਕਤ ਭਾਰਤ ਮੁਹਿੰਮ ਆਦਿ ਸਬੰਧੀ ਜਾਗਰੂਕ ਕੀਤਾ ਗਿਆ ।ਇਸ ਮੌਕੇ ਪਿੰਡ ਚੋਗਾਵਾਂ ਦੇ ਸਰਪੰਚ ਪ੍ਰਦੀਪ ਕੁਮਾਰ,ਸੰਤੋਖ ਸਿੰਘ, ਦਲਬੀਰ ਸਿੰਘ, ਪੰਚ ਪਿੰਕੀ ਪੰਚ ਕੁਲਬੀਰ ਕੌਰ,ਵੰਦਨਾ ਕੁਮਾਰੀ, ਰੀਨਾ, ਆਸ਼ਾ ਸੰਤੋਖ ਕੁਮਾਰੀ, ਸਰਬਜੀਤ ਕੌਰ, ਪੰਚ ਜਸਵਿੰਦਰ ਕੌਰ, ਸੀਐਚ ਓ ਚੇਤਨਾ, ਮਨਜਿੰਦਰ ਕੌਰ, ਕਮਲੇਸ਼, ਹਰਪ੍ਰੀਤ ਕੌਰ, ਇੰਦੂ, ਏ.ਐਨ.ਐਮ. ਪ੍ਰਦੀਪ ਕੌਰ, ਸਰਬਜੀਤ ਕੌਰ, ਕਮਨੀ, ਪ੍ਰੀਤੀ,ਰਾਣੀ ਬਾਲਾ, ਜਗਜੀਤ ਸਿੰਘ ,ਬਲਜਿੰਦਰ ਸਿੰਘ ਸੁਰਜੀਤ ਕੁਮਾਰ ਬਲਜਿੰਦਰ ਸਿੰਘ ਆਦਿ ਹਾਜਰ ਸਨ