KARTARPUR EXCLUSIVE (PARDEEP KUMAR) 08-03-2025| ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਹੇਠ ਐਨ. ਐਸ.ਐਸ ਵਿੰਗ ਈਕੋ ਕਲੱਬ ਅਤੇ ਐਨ. ਸੀ. ਸੀ. (ਲੜਕੀਆਂ ਵਿੰਗ ) ਵੱਲੋਂ ਨਾਰੀ ਦਿਵਸ ਮਨਾਇਆ ਗਿਆ nss and ncc celebrate international womens day 2025। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਿਦਿਆਰਥਣਾਂ ਨੇ ਖੋਹ- ਖੋਹ ਖੇਡ ਨਾਲ ਕੀਤੀ. ਜਿਸ ਵਿੱਚ ਕਲਪਨਾ ਚਾਵਲਾ ਟੀਮ ਜੇਤੂ ਰਹੀ। ਵਿਦਿਆਰਥਣਾਂ ਨੇ ਰੱਸਾ -ਕਸੀ ਦੀ ਖੇਡ ਵਿੱਚ ਵੀ ਜ਼ੋਰ ਅਜ਼ਮਾਇਸ ਕੀਤੀ। ਈਕੋ ਕਲੱਬ ਅਤੇ ਐਨ. ਸੀ. ਸੀ ਵੱਲੋ ਪੋਸਟਰ ਮੇਕਿੰਗ ਅਤੇ ਵਨ ਔਰ ਵਨੀਤਾ ਲੇਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।
ਈਕੋ ਕਲੱਬ ਅਤੇ ਐਨ. ਸੀ.ਸੀ ਦੇ ਕੋਆਡੀਨੇਟਰ ਡਾ. ਹਰਵਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਦੁਨੀਆਂ ਦੀਆਂ ਸਭ ਔਰਤਾਂ ਨੂੰ ਵੀ ਵਧਾਈ ਦਿੱਤੀ।ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋਗਰਾਮ ਅਫਸਰ ਡਾ. ਗੁਲਜ਼ਾਰ ਸਿੰਘ ਵੱਲੋ ਸਭ ਦਾ ਸੁਆਗਤ ਕਰਕੇ ਕੀਤੀ ਤੇ ਅੱਜ ਦੇ ਦਿਨ ਦੁਨੀਆਂ ਦੀਆਂ ਸਾਰੀਆਂ ਔਰਤਾਂ ਨੂੰ ਵਧਾਈ ਦਿੱਤੀ। ਪ੍ਰੋਗਰਾਮ ਦੀ ਲੜੀ ਨੂੰ ਅੱਗੇ ਤੋਰਦਿਆ ਨੇ ਪ੍ਰੋਫੈਸਰ ਦਲਜੀਤ ਸਿੰਘ ਨੇ ਸਮਾਜ ਵਿੱਚ ਔਰਤਾਂ ਦੇ ਵੱਖ-ਵੱਖ ਰੂਪਾਂ ਦੀ ਅਹਿਮੀਅਤ ਦੱਸਦਿਆਂ ਕਿਹਾ ਕਿ ਉਹ ਰੋਲ ਨੂੰ ਬਾਖ਼ੂਬੀ ਨਿਭਾ ਰਹੀਆਂ ਹਨ। ਪ੍ਰੋਗਰਾਮ ਦੌਰਾਨ ਕਾਲਜ ਦੇ ਵਿਦਿਆਰਥਣ ਹਰਪ੍ਰੀਤ ਕੌਰ, ਸਿਮਰਨ (ਬੀ ਸੀ ਏ) ਅਤੇ ਸਿਮਰਨ ( ਬੀ ਕਾਮ) ਨੇ ਔਰਤ ਦਿਵਸ ਨੂੰ ਸਮਰਪਿਤ ਕਵਿਤਾਵਾਂ ਸੁਣਾਈਆਂ ਜਿਨ੍ਹਾਂ ਸਭ ਦਾ ਮਨ ਮੋਹ ਲਿਆ।

ਕਾਲਜ ਦੇ ਪ੍ਰਿੰਸੀਪਲ ਡਾ.ਪ੍ਰੈਟੀ ਸੋਢੀ ਨੇ ਈਕੋ ਕਲੱਬ ਅਤੇ ਐਨ. ਐਸ. ਐਸ ਵਿਭਾਗ ਨੂੰ ਸਫ਼ਲ ਪ੍ਰੋਗਰਾਮ ਦੀ ਮੁਬਾਰਕ ਦਿੰਦਿਆਂ ਕਿਹਾ ਕਿ ਅਜੋਕੀ ਔਰਤ ਬੇਸ਼ਕ ਸਮਾਜ ਦੇ ਹਰ ਖੇਤਰ ਵਿੱਚ ਬੁਲੰਦੀਆਂ ਛੂਹ ਰਹੀ ਹੈ ਪਰ ਅਜੇ ਵੀ ਔਰਤਾਂ ਲਈ ਬਹੁਤ ਕੰਮ ਕਰਨਾ ਬਾਕੀ ਹੈ ਤੇ ਇਸ ਮੌਕੇ ਕਾਲਜ ਦੇ ਲੇਡੀਜ਼ ਸਟਾਫ਼ ਨੂੰ ਯਾਦਗਾਰੀ ਚਿੰਨ੍ਹ ਵੀ ਦਿੱਤੇ ਗਏ। ਪ੍ਰੋਗਰਾਮ ਅਫਸਰ ਡਾ. ਸ਼ਾਕਸੀ ਕਸ਼ਅੱਪ ਨੇ ਸਭ ਦਾ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਪ੍ਰੋਗਰਾਮ ਸਫ਼ਲ ਹੋ ਸਕਿਆ । ਕਾਲਜ ਦੇ ਪ੍ਰਧਾਨ ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਸ੍ਰੀ ਹਰੀ ਪਾਲ ਨੇ ਆਪਣੇ ਸੰਦੇਸ਼ ਵਿੱਚ ਉਨ੍ਹਾਂ ਸਾਰੀਆਂ ਔਰਤਾਂ ਨੂੰ ਨਮਨ ਕੀਤਾ ਜਿਨ੍ਹਾਂ ਸਦਕੇ ਅੱਜ ਦੀ ਔਰਤ ਅੱਗੇ ਵੱਧਣ ਦੇ ਸੁਪਨੇ ਲੈ ਸਕਦੀ ਹੈ । nss and ncc celebrate international womens day 2025

