
KARTARPUR EXCLUSIVE (PARDEEP KUMAR) 09-09-2025 | ਬੀਤੇ ਦਿਨੀ ਡਾ. ਸੁਖਵਿੰਦਰ ਸਿੰਘ ਵਲੋਂ ਸੀਨੀਅਰ ਮੈਡੀਕਲ ਅਫਸਰ ਕਰਤਾਰਪੁਰ ਦਾ ਆਹੁਦਾ ਸਭਾਲਿਆ । ਡਾ. ਸੁਖਵਿੰਦਰ ਸਿੰਘ ਐਮ.ਡੀ. ਮੈਡੀਸ਼ਨ ਦੇ ਮਾਹਿਰ ਡਾਕਟਰ ਹਨ। ਆਹੁਦਾ ਸਭਾਲਣ ਉਪਰੰਤ ਉਨ੍ਹਾਂ ਵਲੋਂ ਕਰਤਾਰਪੁਰ ਐਕਸਕਲੁਜੀਵ ਦੇ ਪੱਤਰਕਾਰ ਪਰਦੀਪ ਕੁਮਾਰ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਦਿਨਰਾਤ ਇਕ ਕਰਨ ਬਾਰੇ ਦੱਸਿਆ ਇਸ ਤੋਂ ਬਾਦ ਸਟਾਫ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਕਿਸੇ ਵੀ ਤਰੀਕੇ ਦੀ ਢਿੱਲ ਨਾ ਵਰਤੀ ਜਾਵੇ ਅਤੇ ਮਰੀਜਾਂ ਪ੍ਰਤੀ ਨਰਮੀ ਭਰੀਆ ਵਤੀਰਾ ਰੱਖਿਆ ਜਾਵੇ।ਉਨ੍ਹਾਂ ਹਦਾਇਤ ਕੀਤੀ ਕਿ ਹਸਪਤਾਲ ਵਿੱਚ ਸਾਫ-ਸਫਾਈ ਦਾ ਵਿਸ਼ੇ ਧਿਆਨ ਰੱਖਿਆ ਜਾਵੇ।


ਇਸ ਉਪਰੰਤ ਸੀਨੀਅਰ ਮੈਡੀਕਲ ਅਫਸਰ ਡਾ. ਸੁਖਵਿੰਦਰ ਸਿੰਘ ਵਲੋਂ ਆਰਿਆ ਨਗਰ ਅਤੇ ਚੰਦਨ ਨਗਰ ਵਿਖੇ ਸੀ.ਐਚ.ਸੀ ਕਰਤਾਰਪੁਰ ਵੱਲੋਂ ਚੱਲ ਰਹੇ ਮੈਡੀਕਲ ਕੈਂਪ ਦਾ ਦੌਰਾ ਕੀਤਾ ਇਸ ਮੌਕੇ ਉਨ੍ਹਾਂ ਦੱਸਿਆ ਕਿ ਕਿ ਬੇਸ਼ਕ ਡਾਇਰੀਆਂ ਦੇ ਮੀਰਜ਼ਾ ਦੀ ਗਿਣਤੀ ਪਹਿਲਾ ਨਾਲੋ ਬਹੁਤ ਘੱਟ ਗਈ ਹੈ ਪਰ ਫਿਰ ਵੀ ਲੋਕਾਂ ਵਲੋਂ ਬਿਮਾਰੀਆਂ ਤੋਂ ਬਚਾਅ ਲਈ ਸਮੇਂ ਸਮੇਂ ਸਿਰ ਹੱਥਾਂ ਨੂੰ ਧੋਓ,ਘਰ ਦਾ ਬਣਿਆ ਹੀ ਖਾਣਾ ਖਾਓ, ਉਬਲਿਆ ਹੋਇਆ ਪਾਣੀ ਪੀਣਾ, ਖਾਣ-ਪੀਣ ਦੀਆਂ ਚੀਜਾ ਨੂੰ ਢੱਕ ਕੇ ਰੱਖਣਾ ਆਦਿ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕੈਂਪ ਦੌਰਾਨ ਡਾ ਰਮਨ, ਡਾ ਮੋਨਿਕਾ , ਸੀਨੀਅਰ ਸਹਾਇਕ ਨਰਿੰਦਰ ਸਿੰਘ ਅਤੇ ਬਾਕੀ ਸਿਹਤ ਸਟਾਫ਼ ਮੌਜੂਦ ਸੀ


