
KARTARPUR EXCLUSIVE (PARDEEP KUMAR) 20-09-2025 | ਰਾਸ਼ਟਰੀ ਆਯੁਰਵੇਦ ਦਿਵਸ ਜੋ ਕਿ 23 ਸਤੰਬਰ ਨੂੰ ਹਰ ਸਾਲ ਮਨਾਇਆ ਜਾਂਦਾ ਹੈ ।ਇਸ ਨੂੰ ਮੁੱਖ ਰੱਖਦੇ ਸਿਵਲ ਸਰਜਨ ਜਲੰਧਰ ਡਾ ਰਮਨ ਗੁਪਤਾ ਅਤੇ ਜ਼ਿਲ੍ਹਾ ਆਯੁਰਵੈਦਿਕ ਅਫਸਰ ਡਾ ਵੀਨੂ ਖੰਨਾ ਹੁਕਮ ਤਹਿ ਆਯੁਰਵੇਦ ਦਿਵਸ ਦੇ ਮੱਦੇਨਜ਼ਰ ਵੱਖ-ਵੱਖ ਗਤੀਵਿਧੀਆਂ ਕਰ ਲੋਕਾਂ ਨੂੰ ਯੋਗ, ਹਰਬਲ ਖੁਰਾਕ, ਨਾੜੀ ਪਰੀਕਸ਼ਾ ਅਤੇ ਮੈਡੀਸਨ ਪੌਦਿਆਂ ਦੇ ਸਿਹਤ ਲਈ ਲਾਭ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ।ਇਸ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘ ਵੱਲੋਂ ਅੱਜ ਕਮਿਊਨਿਟੀ ਹੈਲਥ ਸੈਂਟਰ ਕਰਤਾਰਪੁਰ ਦੇ ਵਿਹੜੇ ਵਿੱਚ ਔਸ਼ਧੀ ਪੌਦੇ ਲਗਾਏ ਗਏ । ਇਸ ਮੌਕੇ ਆਯੁਰਵੇਦ ਮੈਡੀਕਲ ਅਫਸਰ ਡਾ ਨੀਰਜ ਅਨੰਦ, ਡਾ ਹਰਪ੍ਰੀਤ ਸਿੰਘ, ਬੀ.ਬੀ.ਈ. ਰਾਕੇਸ਼ ਸਿੰਘ, ਡਾ ਸਵਤੰਤਰ ਕੌਰ, ਡਾ ਮੌਨਿਕਾ, ਡਾ ਰਮਨ, ਡਾ ਯੋਗੇਸ਼, ਓੁਪ ਵੈਦ ਅਮੀਤ ਸ਼ਰਮਾਂ ਅਤੇ ਹੋਰ ਸਟਾਫ ਮੌਜੂਦ ਸੀ ।

ਸੀਨੀਅਰ ਮੈਡੀਕਲ ਅਫ਼ਸਰ ਡਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਔਸ਼ਧੀ ਪੌਦੇ ਰਾਸ਼ਟਰੀ ਆਯੁਰਵੇਦ ਦਿਵਸ ਜੋ ਕਿ 23 ਸਤੰਬਰ ਨੂੰ ਮਨਾਇਆ ਜਾਵੇਗਾ ਦੇ ਸੰਦਰਭ ਵਿੱਚ ਚੱਲ ਰਹੀ ਮੁਹਿੰਮ ਦੇ ਤਹਿਤ ਲਗਾਏ ਗਏ ਹਨ । ਉਨ੍ਹਾਂ ਕਿਹਾ ਇਸ ਪਹਿਲਕਦਮੀ ਦਾ ਉਦੇਸ਼ ਮੈਡੀਸਨ ਪੌਦਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਦੇ ਲਾਭਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਡਾ ਨੀਰਜ ਅਨੰਦ ਨੇ ਦੱਸਿਆ ਕਿ ਇਸ ਮੌਕੇ ਆੰਵਲਾ, ਜੋ ਕੁਦਰਤੀ ਰੂਪ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ, ਅਤੇ ਕਚਨਾਰ, ਜੋ ਕਿ ਐਂਟੀ-ਟਿਊਮਰ ਗੁਣਾਂ ਲਈ ਜਾਣਿਆ ਜਾਂਦਾ ਹੈ, ਵਰਗੇ ਪੌਦੇ ਲਗਾਏ ਗਏ ਤਾਂ ਜੋ ਆਯੁਰਵੇਦ ਅਤੇ ਜੜੀ-ਬੂਟੀਆਂ ਦੀ ਮਹੱਤਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ।


