ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਰੈੱਡ ਰਿਬਨ ਕਲੱਬ ਵੱਲੋ ਰੈਲੀ ਵਿੱਚ ਐਨ.ਐਸ.ਐਸ ਵਲੰਟੀਅਰਨੇ ਬੜੇ ਉਤਸ਼ਾਹ ਨਾਲ ਭਾਗ ਲਿਆ
KARTARPUR EXCLUSIVE (PARDEEP KUMAR) | ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਰੈੱਡ ਰਿਬਨ ਕਲੱਬ ਵੱਲੋ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਵਿੱਚ ਰੈਲੀ ਕੱਢੀ ਗਈ। ਕੋਆਰਡੀਨੇਟਰ ਦੀ ਜ਼ਿੰਮੇਵਾਰੀ ਡਾ. ਹਰਵਿੰਦਰ ਕੌਰ ਅਤੇ ਡਾ. ਗੁਲਜ਼ਾਰ ਸਿੰਘ ਨੇ ਨਿਭਾਈ। ਰੈਲੀ ਵਿੱਚ ਐਨ.ਐਸ.ਐਸ ਵਲੰਟੀਅਰਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਰੈਲੀ ਨੂੰ ਹੋਰੀ ਝੰਡੀ ਦਿੰਦਿਆ ਪ੍ਰਿੰਸੀਪਲ ਡਾ ਪ੍ਰੈਟੀ ਸੋਢੀ ਨੇ ਏਡਜ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਿਮਾਰੀ ਨੂੰ ਜ਼ਿੰਦਗੀ ਵਿੱਚ ਸਤੱਕਤਾ ਵਰਤ ਕੇ ਹੀ ਹਰਾਇਆ ਜਾ ਸਕਦਾ ਹੈ । ਬੇਸ਼ਕ ਅਜੋਕੇ ਸਮੇਂ ਵਿੱਚ ਲੋਕ ਅਣਗਹਿਲੀਆਂ ਕਾਰਨ ਇਸਦਾ ਸ਼ਿਕਾਰ ਹੋ ਰਹੇ ਤੇ ਸਮਾਜ ਵਿਚ ਇਹ ਬੀਮਾਰੀ ਵਿਕਰਾਲ ਰੂਪ ਧਾਰਨ ਕਰ ਰਹੀ ਹੈ। ਕਾਲਜ ਪ੍ਰਧਾਨ ਤੇ ਸਾਬਕਾ ਐਮ.ਐਲ.ਏ (ਹਲਕਾ ਕਰਤਾਰਪੁਰ) ਚੌਧਰੀ ਸੁਰਿੰਦਰ ਸਿੰਘ ਅਤੇ ਸਕੱਤਰ ਹਰੀਪਾਲ ਜੀ ਨੇ ਆਪਣੇ ਸੰਦੇਸ਼ ਵਿੱਚ ਰੈੱਡ ਰਿਬਨ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਲੱਬ ਹਰ ਕਾਲਜ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਹਰ ਵਿਦਿਆਰਥੀਆਂ ਏਡਜ਼ ਵਰਗੀ ਭਿਆਨਕ ਬੀਮਾਰੀ ਬਾਰੇ ਜਾਣਕਾਰੀ ਹਾਸਿਲ ਕਰਕੇ ਆਪਣੇ ਪਿੰਡਾਂ / ਸ਼ਹਿਰਾ ਦੇ ਲੋਕਾਂ ਤੱਕ ਜ਼ਰੂਰ ਪਹੁੰਚਾਵੇ ।