3 ਲੱਖ ਰੁਪਏ ਦੀ ਲੁੱਟ ਦੀ ਝੂਠੀ ਖ਼ਬਰ ਦੇਣ ਵਾਲਾ ਗਿਰਫ਼ਤਾਰ

KARTARPUR EXCLUSIVE(PARDEEP KUMAR) | ਅੱਜ ਇਹ ਕਹਾਵਤ ਸੱਚ ਹੋ ਗਈ “ਕਾਨੂੰਨ ਦੇ ਹੱਥ ਬਹੁਤ ਲੰਬੇ ਹਨ” ਬੀਤੇ ਦਿਨੀ ਸਰਾਏ ਖਾਸ ਨਿਵਾਸੀ ਗੁਰਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਸਰਾਏ ਖਾਸ ਵਲੋਂ ਕਰਤਾਰਪੁਰ ਪੁਲਿਸ ਨੂੰ ਬਿਆਨ ਦਿਤੇ ਕਿ ਉਹ ਲੱਗਭਗ 3 ਲੱਖ ਰੁਪਏ ਕਿਸੇ ਆੜਤੀਏ ਨੂੰ ਕਰਤਾਰਪੁਰ ਦੇਣ ਦੇ ਲਈ ਆ ਰਿਹਾ ਸੀ ਪਰ ਰਸਤੇ ਵਿਚ ਕੁਛ ਬੰਦਿਆਂ ਨੇ ਉਸਨੂੰ ਘੇਰ ਕੇ ਰੁਪਏ ਖੋਹ ਲਏ ਅਤੇ ਉਸਦੇ ਸੱਟਾਂ ਵੀ ਮਾਰੀਆਂ | ਪੁਲਿਸ ਡੀਐਸਪੀ ਸੁਖਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਗੁਰਪ੍ਰੀਤ ਸਿੰਘ ਵਲੋਂ ਦੱਸੀ ਵਾਰਦਾਤ ਵਾਲੀ ਜਗਾਹ ਦੇ ਨੇੜੇ ਤੇੜੇ ਪੁੱਛਗਿੱਛ ਕੀਤੀ ਅਤੇ ਥਾਣਾ ਮੁਖੀ ਰਾਜੀਵ ਕੁਮਾਰ ਨੇ ਆਪਣੀ ਟੀਮ ਏਐਸਆਈ ਬੋਧਰਾਜ ਨੇ ਪਾਇਆ ਕਿ ਗੁਰਪ੍ਰੀਤ ਸਿੰਘ ਝੂਠ ਬੋਲ ਰਿਹਾ ਹੈ ਜਦੋਂ ਗੁਰਪ੍ਰੀਤ ਸਿੰਘ ਕੋਲੋਂ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਗੁਨਾਹ ਮਨ ਲਿਆ ਅਤੇ 2 ਲੱਖ 72 ਹਜਾਰ ਰੁਪਏ ਵੀ ਪੁਲਿਸ ਨੂੰ ਆਪਣੇ ਘਰੋਂ ਬਰਾਮਦ ਕਰਵਾ ਦਿਤੇ ਜੋ ਕਿ ਉਸਨੇ ਵਾਸ਼ਿੰਗ ਮਸ਼ੀਨ ਵਿੱਚ ਲਕੋ ਕੇ ਰਖੇ ਸਣ | ਗੁਰਪ੍ਰੀਤ ਸਿੰਘ ਦੇ ਖਿਲਾਫ ਬਣਦੀ ਕਾਰਵਾਈ ਕਰਕੇ ਮਾਨਜੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ |