ਸੀਵਰੇਜ ਟਰੀਟਮੈਂਟ ਪਲਾਂਟ, ਸਾਲਿਡ ਵੇਸਟ ਪਲਾਂਟ ਅਤੇ ਫਰਨੀਚਰ ਬਜਾਰ ਦੀ ਰੋਡ ਦੇ ਨਿਰਮਾਣ ਦਾ ਰੱਖਿਆ ਨੀਂਹ ਪੱਥਰ

sivrage-treatment-plant
ਕਰਤਾਰਪੁਰ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕਰਦੇ ਹਲਕਾ ਵਿਧਾਇਕ ਚੋਧਰੀ ਸੁਰਿੰਦਰ ਸਿੰਘ, ਪ੍ਰਗਟ ਸਿੰਘ ਧੁੰਨਾਂ ਚੇਅਰਮੈਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਅਤੇ ਪ੍ਰਿੰਸ ਅਰੋੜਾ ਪ੍ਰਧਾਨ ਨਗਰ ਕੌਂਸਲ ਕਰਤਾਰਪੁਰ
KARTARPUR EXCLUSIVE (PARDEEP KUMAR) | ਕਰਤਾਰਪੁਰ ਵਾਸੀ ਪਿਛਲੇ ਕਈ ਦਹਾਕਿਆਂ ਤੋਂ ਸੀਵਰੇਜ ਅਤੇ ਕੁੜੇ ਦੀ ਸੱਮਸਿਆ ਤੋਂ ਬੇਹੱਦ ਪਰੇਸ਼ਾਨ ਸਨ। ਜੋ ਕਿ ਹਲਕਾ ਵਿਧਾਇਕ ਚੋਧਰੀ ਸੁਰਿੰਦਰ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਪ੍ਰਿੰਸ ਅਰੋੜਾ ਦੇ ਯਤਨਾਂ ਸਦਕਾ ਇਲਾਕਾ ਨਿਵਾਸੀਆਂ ਦੀ ਪੁਰਾਣੀ ਮੰਗ ਅੱਜ ਪੂਰੀ ਹੋਨ ਦੀ ਦਿਸ਼ਾ ਵਿਚ ਇਕ ਕਦਮ ਅਗੇ ਵੱਧ ਗਈ । ਭੁਲੱਥ ਰੋਡ ਡਰੇਨ ਦੇ ਨਜਦੀਕ 31 ਕਨਾਲ 14 ਮਰਲੇ ਜਮੀਨ ਤੇ ਕਰੀਬ 10 ਕਰੋੜ ਦੀ ਲਾਗਤ ਨਾਲ ਬੰਨਣ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਸਾਲਿਡ ਵੇਸਟ ਪਲਾਂਟ ਦੇ ਨਿਰਮਾਣ ਦਾ ਨੀਹ ਪੱਥਰ ਹਲਕਾ ਵਿਧਾਇਕ ਚੋਧਰੀ ਸੁਰਿੰਦਰ ਸਿੰਘ, ਪ੍ਰਗਟ ਸਿੰਘ ਧੁੰਨਾਂ ਚੇਅਰਮੈਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਅਤੇ ਪ੍ਰਿੰਸ ਅਰੋੜਾ ਪ੍ਰਧਾਨ ਨਗਰ ਕੌਂਸਲ ਕਰਤਾਰਪੁਰ ਵਲੋਂ ਸਾਂਝੇ ਤੌਰ ਤੇ ਨੀਂਹ ਪੱਥਰ ਦੀ ਘੁੰਡ ਚੁਕਾਈ ਅਤੇ ਜਮੀਨ ਤੇ ਕਹੀ ਨਾਲ ਟੱਕ ਲਗਾ ਕੇ ਕੀਤਾ ਗਿਆ। ਪ੍ਰਧਾਨ ਪ੍ਰਿੰਸ ਅਰੋੜਾ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਸ਼ਹਿਰ ਦੀ ਸੀਵਰੇਜ ਅਤੇ ਕੁੜੇ ਦੀ ਸੱਮਸਿਆ ਖਤਮ ਹੋ ਜਾਵੇਗੀ।
furniture-bazaar-sadak-da-udhghtan
ਫਰਨੀਚਰ ਬਾਜਾਰ ਦੀ 25 ਲੱਖ ਦੀ ਲਾਗਤ ਨਾਲ ਬਣਨ ਵਾਲੀ ਆਰ ਐੱਮ ਸੀ ਸੜਕ ਬਣਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਦੇ ਹਲਕਾ ਵਿਧਾਇਕ ਚੋਧਰੀ ਸੁਰਿੰਦਰ ਸਿੰਘ ਅਤੇ ਨਗਰ ਕੌਂਸਿਲ ਕਰਤਾਰਪੁਰ ਪ੍ਰਧਾਨ ਪ੍ਰਿੰਸ ਅਰੋੜਾ
ਇਸ ਤੋਂ ਇਲਾਵਾ ਫਰਨੀਚਰ ਬਾਜਾਰ ਦੀ 25 ਲੱਖ ਦੀ ਲਾਗਤ ਨਾਲ ਬਣਨ ਵਾਲੀ ਆਰ ਐੱਮ ਸੀ ਸੜਕ ਬਣਾਉਣ ਦੇ ਕੰਮ ਦਾ ਵੀ ਅੱਜ ਨੀਂਹ ਪੱਥਰ ਹਲਕਾ ਵਿਧਾਇਕ ਚੋਧਰੀ ਸੁਰਿੰਦਰ ਸਿੰਘ ਅਤੇ ਪ੍ਰਧਾਨ ਪ੍ਰਿੰਸ ਅਰੋੜਾ ਵਲੋਂ ਰੱਖਿਆ ਗਿਆ। ਇਸ ਮੌਕੇ ਰਾਣਾ ਰੰਧਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਕਰਤਾਰਪੁਰ, ਰਾਜ ਕੁਮਾਰ ਅਰੋੜਾ ਚੇਅਰਮੈਨ ਮਾਰਕਿਟ ਕਮੇਟੀ ਜਲੰਧਰ, ਕਾਰਜ ਸਾਧਕ ਅਫ਼ਸਰ ਚਰਨ ਦਾਸ, ਰਾਜਵਿੰਦਰ ਕੌਰ ਸੀ. ਮੀਤ ਪ੍ਰਧਾਨ ਨਗਰ ਕੌਂਸਲ, ਬਾਲ ਮੁਕੰਦ ਬਾਲੀ ਮੀਤ ਪ੍ਰਧਾਨ ਨਗਰ ਕੌਂਸਲ, ਕੌਂਸਲਰ ਜੋਤੀ ਅਰੋੜਾ, ਕੌਂਸਲਰ ਬਲਵਿੰਦਰ ਕੌਰ, ਕੌਂਸਲਰ ਮਨਜਿੰਦਰ ਕੌਰ, ਕੌਂਸਲਰ ਸੁਰਿੰਦਰ ਪਾਲ, ਕੌਂਸਲਰ ਓਂਕਾਰ ਸਿੰਘ ਮਿੱਠੂ, ਕੌਂਸਲਰ ਅਮਰਜੀਤ ਕੌਰ, ਕੌਂਸਲਰ ਸੁਨੀਤਾ ਰਾਣੀ, ਕੌਂਸਲਰ ਅਸ਼ੋਕ ਕੁਮਾਰ, ਕੌਸਲਰ ਡਿੰਪਲ ਕਪੂਰ ਸਮੂਹ ਕੋਂਸਲ ਸਟਾਫ, ਸਿਟੀ ਕਾਂਗਰਸ ਪ੍ਰਧਾਨ ਵੇਦ ਪ੍ਰਕਾਸ਼, ਐਕਸ ਈ ਐਨ ਜਤਿਨ ਵਾਸੂਦੇਵਾ, ਐਸ ਡੀ ਓ ਬਲਰਾਜ ਸਿੰਘ ਗਿੱਲ, ਜੇ ਈ ਦੀਪਕ ਖੁਰਾਨਾ, ਵੇਦ ਪ੍ਰਕਾਸ਼, ਬੂਟਾ ਸਿੰਘ ਬੈਂਸ, ਆਰ ਐਲ ਸੈਲੀ, ਕਮਲਜੀਤ ਓਹਰੀ, ਰਜਿੰਦਰ ਕਾਲੀਆ, ਗੋਪਾਲ ਸੂਦ, ਕਾਲਾ ਸੇਠ, ਮੋਹਿਤ ਸੇਠ, ਨਿਤਿਨ ਅੱਗਰਵਾਲ, ਸ਼ੇਰ ਸਿੰਘ ਨੰਦਰਾ, ਸੋਰਵ ਗੁਪਤਾ, ਸੰਕਲਪ ਕੁਮਾਰ, ਸ਼ਿਵ ਕੁਮਾਰ, ਸ਼ਵਿੰਦਰ ਸਿੰਘ, ਅਜੇ ਬੈਂਸ ਆਦਿ ਮੌਜੂਦ ਸਨ।