ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਸਜਾਏ ਗੁਰਮਤਿ ਸਮਾਗਮ

KARTARPUR EXCLUSIVE (PARDEEP KUMAR ) | ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸਹਾਦਤ ਨੂੰ ਸਮਰਪਿਤ ਮਹਾਨ ਸ਼ਹੀਦੀ ਪੁਰਬ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਕਰਤਾਰਪੁਰ ਵਿਖੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਧਾਰਮਿਕ ਜਥੇਬੰਦੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖੁੱਲੇ ਪੰਡਾਲ ਵਿੱਚ ਧਾਰਮਿਕ ਸਮਾਗਮ ਅਰੰਭ ਕੀਤੇ ਗਏ। ਜਿਸਦੀ ਅਰੰਭਕ ਭਾਈ ਬਿਕਰਮਜੀਤ ਸਿੰਘ ਅਤੇ ਭਾਈ ਸੁਖਜਿੰਦਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਸਾਹਿਬ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਕੀਤੀ ਗਈ।

sangat
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਸਜਾਏ ਗਏ ਗੁਰਮਤਿ ਸਮਾਗਮ ਨੂੰ ਸਰਵਣ ਕਰਦਿਆਂ ਸੰਗਤਾਂ

ਇਸ ਮੌਕੇ ਭਾਈ ਜਗਦੀਪ ਸਿੰਘ ਕਥਾ ਵਾਚਕ ਵੱਲੋ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਗਈ। ਅਖੀਰ ਵਿੱਚ ਪੰਥ ਦੇ ਮਹਾਨ ਕੀਰਤਨੀਏ ਭਾਈ ਚਰਨਜੀਤ ਸਿੰਘ ਜੀ ਕਰਤਾਰਪੁਰ ਵਾਲਿਆਂ ਨੇ ਆਪਣੀ ਰਸਭਿੰਨੀ ਰਸਨਾ ਤੋਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜੀ ਰੱਖਿਆ। ਸਮਾਗਮ ਦੀ ਸਮਾਪਤੀ ਮੌਕੇ ਗ੍ਰੰਥੀ ਭਾਈ ਜਰਨੈਲ ਸਿੰਘ ਵੱਲੋਂ ਅਰਦਾਸ ਕੀਤੀ ਗਈ ਉਪਰੰਤ ਸਹਿਯੋਗੀਆਂ ਨੂੰ ਗੁਰੂ ਘਰ ਵੱਲੋਂ ਸਿਰੋਪਾਓ ਦੀ ਬਖਸ਼ਿਸ਼ ਦਿੱਤੀ ਗਈ। ਸਮਾਗਮ ਦੋਰਾਨ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਰਜਿ. ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸੰਗਤਾਂ ਨੂੰ ਗੁਰੂ ਕਾ ਲੰਗਰ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਛਕਾਇਆ ਗਿਆ।

langar
ਗੁਰੂ ਕਾ ਲੰਗਰ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਛਕਦੀਆਂ ਸੰਗਤਾਂ

ਇਸ ਮੌਕੇ ਮੈਨੇਜਰ ਭਾਈ ਲਖਵੰਤ ਸਿੰਘ, ਹਰਦੀਪ ਸਿੰਘ ਅਕਾਊਂਟੈਂਟ, ਜੱਸਾ ਸਿੰਘ ਮੁੰਡਾ ਪਿੰਡ, ਸਰਬਜੀਤ ਸਿੰਘ ਧੂੰਦਾ ਗੁਰਦੁਆਰਾ ਇੰਸਪੈਕਟਰ, ਰਛਪਾਲ ਸਿੰਘ ਮੁੰਡਾ ਪਿੰਡ, ਹਰਪ੍ਰੀਤ ਸਿੰਘ ਸਟੋਰ ਕੀਪਰ, ਹਰਵਿੰਦਰ ਸਿੰਘ ਰਿੰਕੂ, ਲਖਵੀਰ ਸਿੰਘ, ਪ੍ਰਿਤਪਾਲ ਸਿੰਘ ਬਸਰਾ, ਪ੍ਰੀਤਪਾਲ ਸਿੰਘ ਬਾਜਵਾ, ਗੁਰਦਿੱਤ ਸਿੰਘ, ਮਨਜੀਤ ਸਿੰਘ, ਨਮਨਿੰਦਰ ਸਿੰਘ ਮਿੰਦੀ, ਬੀਬੀ ਪਰਮਜੀਤ ਕੌਰ, ਬਲਬੀਰ ਕੌਰ, ਹਰਬੰਸ ਕੌਰ, ਆਦਿ ਸੰਗਤਾਂ ਹਾਜਿਰ ਸਨ।