ਕਰਤਾਰਪੁਰ ਵਿਖੇ ਬੱਸ ਸਟੈਂਡ ਤੇ ਵੰਡੇ ਫਰੀ ਮਾਸਕ ਅਤੇ ਸੈਨੀਟਾਈਜ਼ਰ

rajiv-gandhi-death-aniversary1
ਸਾਬਕਾ ਪ੍ਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਦੇ ਬਲਿਦਾਨ ਦਿਵਸ ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਚੋਧਰੀ ਸੁਰਿੰਦਰ ਸਿੰਘ ਐੱਮ ਐੱਲ ਏ

KARTARPUR EXCLUSIVE (ਪਰਦੀਪ ਕੁਮਾਰ) ‌| ਸਾਬਕਾ ਪ੍ਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਦੇ ਬਲਿਦਾਨ ਦਿਵਸ ਤੇ ਉਨਾਂ ਨੂੰ ਯਾਦ ਕੀਤਾ ਗਿਆ ਅਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ। ਇਸ ਤੋਂ ਬਾਅਦ ਕਰਤਾਰਪੁਰ ਦੇ ਬੱਸ ਸਟੈਂਡ ਤੇ ਫਰੀ ਮਾਸਕ ਅਤੇ ਸੈਨੀਟਾਈਜ਼ਰ ਵੰਡਦੇ ਹੋਏ ਚੋਧਰੀ ਸੁਰਿੰਦਰ ਸਿੰਘ ਐੱਮ ਐੱਲ ਏ ਕਰਤਾਰਪੁਰ ਨੇ ਕਿਹਾ ਕਿ ਸਾਨੂੰ ਕੋਰੋਨਾਂ ਦੀ ਭਿਆਨਕ ਮਹਾਂਮਾਰੀ ਤੋਂ ਬਚਨ ਦੀ ਲੋੜ ਹੈ ਜਿਸ ਦੇ ਲਾਈ ਸਾਨੂੰ ਹਮੇਸ਼ਾ ਮਾਸਕ ਪਾਉਣਾ ਚਾਹੀਦਾ ਹੈ ਅਤੇ ਸਨਿਟਾਈਜਰ ਦੀ ਵਰਤੋਂ ਕਰਨੀ ਚਾਹੀਦੀ ਹੈ |ਇਸ ਮੌਕੇ ਉਨਾਂ ਨਾਲ ਡੀ ਐੱਸ ਪੀ ਸੁੱਖਪਾਲ ਸਿੰਘ, ਥਾਣਾ ਮੁੱਖੀ ਰਾਜੀਵ ਕੁਮਾਰ,ਵੇਦ ਪ੍ਰਕਾਸ਼, ਆਰ ਐਲ ਸ਼ੈ ਲੀ,ਰਾਜ ਕੁਮਾਰ ਅਰੋੜਾ, ਨਾਥੀ ਸਨੋਤਰਾ, ਉਂਕਾਰ ਸਿੰਘ ਮਿੱਠੂ, ਗੁਰਦੀਪ ਸਿੰਘ ਮਿੰਟੂ, ਮਿਆਂਕ ਗੁਪਤਾ,ਕਲਾ ਸੇਠ, ਗੋਪਾਲ ਸੂਦ ਅਤੇ ਹੋਰ ਪਤਵੰਤੇ ਸੱਜਣ ਹਾਜਿਰ ਸਨ।