ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਅਖੰਡ ਕੀਰਤਨ ਸਮਾਗਮ

KARTARPUR EXCLUSIVE (PARDEEP KUMAR) | ਸ੍ਰੀ ਗੁਰੂ ਹਰਕ੍ਰਿਸ਼ਨ ਸ‍ਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਵਿਖੇ ਬੀਤੀ ਰਾਤ ਅਖੰਡ ਕੀਰਤਨ ਸਮਾਗਮ ਭਾਈ ਘਨ੍ਹੲੀਆ ਜੀ ਸੇਵਾ ਸੁਸਾਇਟੀ ਰਜਿ. ਕਰਤਾਰਪੁਰ ਸਾਹਿਬ ਅਤੇ ਰਣ-ਜੀਤ ਗੱਤਕਾ ਅਖਾੜਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿੱਚ ਅਖੰਡ ਕੀਰਤਨੀ ਜਥਿਆਂ ਵੱਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ। ਸੋਦਰੁ ਰਹਿਰਾਸ ਸਾਹਿਬ ਤੋਂ ਉਪਰੰਤ ਆਰਤੀ ਕੀਰਤਨ ਭਾਈ ਹਰਮੀਤ ਸਿੰਘ ਜਲੰਧਰ ਵਾਲਿਆਂ ਵੱਲੋਂ ਕੀਤਾ ਗਿਆ ਉਪਰੰਤ ਭਾਈ ਦਰਸ਼ਨ ਸਿੰਘ ਜੀ ਕਰਤਾਰਪੁਰ ਸਾਹਿਬ ਵਾਲੇ, ਭਾਈ ਇੰਦਰਜੀਤ ਸਿੰਘ ਜੀ ਦਿਆਲਪੁਰ ਵਾਲੇ, ਭਾਈ ਗੁਰਪ੍ਰੀਤ ਸਿੰਘ ਜੀ ਜਲੰਧਰ ਵਾਲਿਆਂ ਦੇ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਸਮਾਗਮ ਦੌਰਾਨ ਸੰਗਤਾਂ ਨੂੰ ਗੁਰੂ ਕਾ ਲੰਗਰ ਸੇਵਾਦਾਰਾਂ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਛਕਾਇਆ ਗਿਆ।
ਇਸ ਮੌਕੇ ਸੰਗਤਾਂ ਦੇ ਜੋੜਿਆਂ ਦੀ ਸੇਵਾ ਪਿੰਡ ਬੂਲੇ ਦੇ ਸੇਵਾਦਾਰਾਂ ਵੱਲੋਂ ਕੀਤੀ ਗਈ; ਇਸ ਮੌਕੇ ਮੈਨੇਜਰ ਸ. ਲਖਵੰਤ ਸਿੰਘ, ਜਥੇਦਾਰ ਰਣਜੀਤ ਸਿੰਘ ਕਾਹਲੋਂ, ਗ੍ਰੰਥੀ ਭਾਈ ਜਰਨੈਲ ਸਿੰਘ, ਪ੍ਰਚਾਰਕ ਗਿਆਨੀ ਜਗਦੀਪ ਸਿੰਘ, ਗ੍ਰੰਥੀ ਭਾਈ ਜਸਵੰਤ ਸਿੰਘ, ਤਜਿੰਦਰ ਸਿੰਘ ਖਾਲਸਾ ਪ੍ਰਧਾਨ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ (ਰਜਿ:), ਮਨਜੀਤ ਸਿੰਘ ਮੰਨੀ, ਗੁਰਦਿੱਤ ਸਿੰਘ, ਗੁਰਪ੍ਰੀਤ ਸਿੰਘ ਖਾਲਸਾ, ਨਿਰਵੈਰ ਸਿੰਘ, ਭਾਈ ਦਰਸ਼ਨ ਸਿੰਘ, ਹਰਵਿੰਦਰ ਸਿੰਘ ਰਿੰਕੂ, ਮਾਸਟਰ ਅਮਰੀਕ ਸਿੰਘ, ਭੁਪਿੰਦਰ ਸਿੰਘ ਮਾਹੀ, ਹਰਦੇਵ ਸਿੰਘ, ਤਜਿੰਦਰ ਸਿੰਘ ਮਾਨ, ਅਮਰਜੀਤ ਸਿੰਘ, ਪਲਪਿੰਦਰ ਸਿੰਘ, ਜਸਵਿੰਦਰ ਸਿੰਘ ਜੱਸੀ, ਨਵਜੋਤ ਸਿੰਘ, ਪ੍ਰਭਜੋਤ ਸਿੰਘ ਹੈਪੀ, ਰਣ-ਜੀਤ ਗੱਤਕਾ ਅਖਾੜਾ ਦੇ ਪ੍ਰਧਾਨ ਪ੍ਰਭਜੋਤ ਸਿੰਘ, ਪ੍ਰਭਦੀਪ ਸਿੰਘ, ਅਮਨਦੀਪ ਸਿੰਘ, ਗੁਰਸਾਗਰ ਸਿੰਘ, ਹਰਜੋਤ ਸਿੰਘ, ਹਰਜੋਧ ਸਿੰਘ, ਭਾਈ ਅਵਤਾਰ ਸਿੰਘ, ਮੱਖਣ ਸਿੰਘ, ਗੁਰਸਿਮਰਨ ਸਿੰਘ, ਹਰਜੀਤ ਸਿੰਘ, ਹਰਪ੍ਰੀਤ ਸਿੰਘ ਮਦਾਨ, ਸੁਰਜੀਤ ਸਿੰਘ ਟੋਨਾ, ਇੰਦਰਜੀਤ ਸਿੰਘ ਝੀਤਾ, ਹਰਮਨ ਸਿੰਘ, ਲਖਵਿੰਦਰ ਸਿੰਘ, ਹਰਜੀਤ ਸਿੰਘ, ਗੁਰਦੀਪ ਸਿੰਘ, ਹਰਵਿੰਦਰ ਸਿੰਘ ਬਿੰਦਰੀ, ਹਰਵਿੰਦਰ ਸਿੰਘ ਛਾਬੜਾ, ਪ੍ਰਿਤਪਾਲ ਸਿੰਘ ਪਾਲੀ, ਇਸ਼ਵਰਪ੍ਰੀਤ ਸਿੰਘ, ਮਨਕੀਰਤ ਸਿੰਘ, ਤਜਿੰਦਰ ਸਿੰਘ ਮਦਾਨ, ਤਨਵੀਰ ਸਿੰਘ, ਭਵਨਦੀਪ ਸਿੰਘ, ਪਰਮਪ੍ਰੀਤ ਸਿੰਘ, ਬੀਬੀ ਪਰਮਜੀਤ ਕੌਰ ਪੰਮੀ, ਬੀਬੀ ਕੁਲਜੀਤ ਕੌਰ, ਬੀਬੀ ਗੁਰਪ੍ਰੀਤ ਕੌਰ ਮਦਾਨ, ਬੀਬੀ ਗਗਨਦੀਪ ਕੌਰ ਮਦਾਨ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।