KARTARPUR EXCLUSIVE (PARDEEP KUMAR) | ਸੰਤ ਬਾਬਾ ਓਂਕਾਰ ਨਾਥ ਈਕੋ ਕਲੱਬ, ਕਾਲਾ ਬਾਹੀਆਂ (ਜਲੰਧਰ) ਦੇ ਵਿਦਿਆਰਥੀਆਂ ਵੱਲੋਂ ਅੱਜ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਪਰਾਲੀ ਦੇ ਯੋਗ ਪ੍ਰਬੰਧਨ ਲਈ ਪ੍ਰੇਰਿਤ ਕਰਦਿਆਂ ਜਾਗਰੂਕਤਾ ਰੈਲੀ ਕੱਢੀ ਗਈ। ਵਿਦਿਆਰਥੀ ਪਰਾਲੀ ਨਾ ਸਾੜਨ ਅਤੇ ਆਉਣ ਵਾਲੀ ਪੀੜੀ ਲਈ ਸ਼ੁਧ ਵਾਤਾਵਰਣ ਉਪਲੱਬਧ ਕਰਵਾਉਣ ਲਈ ਸੰਦੇਸ਼ ਦਿੰਦੇ ਪੋਸਟਰ ਹੱਥ ਵਿੱਚ ਲੈ ਕਿਸਾਨਾਂ ਤੱਕ ਸੰਦੇਸ਼ ਪਹੁਚਾਉਣ ਲਈ ਸਕੂਲ ਤੋਂ ਖੇਤਾਂ ਤੱਕ ਪੰਹੁਚੇ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਅਮਰੀਕ ਸਿੰਘ, ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ, ਈਕੋ ਕਲੱਬ ਨੋਡਲ ਇੰਚਾਰਜ ਮੈਡਮ ਨੀਲਮ ਰਾਣੀ, ਮੈਡਮ ਵੀਨਾ ਕੁਮਾਰੀ, ਮੈਡਮ ਸਵੀਟੀ, ਮੈਡਮ ਅਵਰਿੰਦਰ ਕੌਰ ਅਤੇ ਈਕੋ ਕਲੱਬ ਦੇ ਵਿਦਿਆਰਥੀ ਹਾਜ਼ਰ ਸਨ।