Site icon Kartarpur Exclusive

ਨੀਮੀਸ਼ ਸੇਠ ਨੇ ਦਸਵੀਂ ਦੀ ਪ੍ਰੀਖਿਆ ‘ਚੋਂ 92 ਫੀਸਦੀ ਅੰਕ ਕੀਤੇ ਪ੍ਰਾਪਤ

result

result

KARTARPUR EXCLUSIVE (PARDEEP KUMAR) |  ਸੇਂਟ ਫਰਾਂਸਿਸ ਕਾਨਵੈਂਟ ਸਕੂਲ ਕਰਤਾਰਪੁਰ ਦਾ ਆਈ ਸੀ ਐਸ ਈ 10 ਵੀਂ ਕਲਾਸ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਸਿਸਟਰ ਨਿਰਮਲ ਜੋਸ਼ ਨੇ ਦੱਸਿਆ ਕਿ ਪ੍ਰੀਖਿਆ ਵਿੱਚ ਕੁੱਲ 141 ਬੱਚੇ ਸ਼ਾਮਲ ਹੋਏ। ਜਿਸ ਵਿੱਚ ਮੁਹੱਲਾ ਸੇਠਾਂ ਵਾਸੀ ਨੀਮੀਸ਼ ਸੇਠ ਨੇ 92 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਣ ਕੀਤਾ। ਇਸ ਸਬੰਧੀ ਸਕੂਲ ਪ੍ਰਬੰਧਕ ਕਮੇਟੀ ਨੇ ਨੀਮੀਸ਼ ਸੇਠ ਨੂੰ ਇਹ ਮੁਕਾਮ ਹਾਸਿਲ ਕਰਨ ਤੇ ਵਧਾਈ ਦਿੱਤੀ। ਇਸ ਮੌਕੇ ਨੀਮੀਸ਼ ਦੇ ਘਰ ਖੁਸ਼ੀਆਂ ਵਾਲਾ ਮਾਹੋਲ ਬਣਿਆ ਹੋਇਆ ਹੈ ਹਰ ਕੋਈ ਆਂਢ ਗੁਆਂਢ ਤੋਂ ਆ ਕੇ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਹੈ। ਇਸ ਦੋਰਾਨ ਨੀਮੀਸ਼ ਦੀ ਇਸ ਉਪਲਬਧੀ ਤੇ ਉਸਦੇ ਦਾਦਾ ਬਿੱਲਾ ਸੇਠ, ਨਾਨੀ ਸੁਸ਼ਮਾ ਕਪੂਰ, ਪਿਤਾ ਸੰਜੀਵ ਸੇਠ, ਮਾਤਾ ਪ੍ਰਭ ਜੋਤੀ ਸੇਠ ਅਤੇ ਭੈਣ ਆਕਰੀਤੀ ਸੇਠ ਨੇ ਨੀਮੀਸ਼ ਨੂੰ ਮਿਠਾਈ ਖਿਲਾ ਕੇ ਉਸ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।

Exit mobile version