ਪਾਰਕ ਵਿਚ ਜਬਰਨ ਬਣਾਇਆ ਜਾ ਰਿਹਾ ਹੈ ਮੁਰਦਾਘਰ….ਰੋਸ

KARTARPUR EXCLUSIVE(AMAN SHARMA) | ਕਰਤਾਰਪੁਰ ਵਿਚ ਸਥਿਤ ਸ਼ਿਵਪੁਰੀ ਸਮਸ਼ਾਨਘਾਟ ਦੀ ਦੇਖਰੇਖ ਸ਼ਿਵਪੁਰੀ ਪ੍ਰਬੰਧਕ ਕਮੇਟੀ (ਰਜਿ) ਵਲੋਂ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ ਹੈ | ਇਸੇ ਤਰਾਂ ਆਮ ਜਨਤਾ ਦੀ ਸਹੂਲਤ ਦੇ ਲਈ  ਸ਼ਿਵਪੁਰੀ ਪ੍ਰਬੰਧਕ ਕਮੇਟੀ ਵਲੋਂ ਇਕ ਪਾਰਕ ਉਸਾਰਿਆ ਗਿਆ ਜਿਸਦਾ ਨਾਮ “ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਪਾਰਕ” ਰੱਖਿਆ ਗਿਆ ਜੋ ਕਿ ਸ਼ਿਵਪੁਰੀ ਕਰਤਾਰਪੁਰ ਦੇ ਬਿਲਕੁਲ ਅੰਦਰ ਵੜਦੇ ਸਾਰ ਹੀ ਹੈ | ਇਸ ਪਾਰਕ ਵਿਚ ਬੱਚਿਆਂ ਦੇ ਖੇਡਣ ਦੇ ਲਈ ਝੂਲੇ ਵੀ ਲਗੇ ਹੋਏ ਹਨ ਅਤੇ ਇਕ ਬੈਡਮਿੰਟਨ ਕੋਰਟ ਵੀ ਹੈ |
ਬੀਤੇ ਦਿਨੀ ਕਰਤਾਰਪੁਰ ਦੇ ਕੁਛ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਲੋਕਾਂ ਵਲੋਂ ਇਸ ਪਾਰਕ ਦੇ ਇਕ ਹਿਸੇ ਤੇ ਮੁਰਦਾਘਰ ਬਣਾਉਣ ਦੇ ਨਾਮ ਤੇ ਨਜਾਇਜ਼ ਉਸਾਰੀ ਦਾ ਕਮ ਸ਼ੁਰੂ ਕਰ ਦਿੱਤਾ ਗਿਆ  ਅਤੇ ਇਸ ਬਾਬਤ ਕਈ ਅਖਬਾਰਾਂ ਵਿਚ ਖ਼ਬਰਾਂ  ਵੀ ਵਧਾ  ਚੜਾ ਕੇ ਛਪਵਾ ਦਿਤੀਆਂ ਕਿ ਇਥੇ ਕਰਤਾਰਪੁਰ ਦੇ ਲੋਕਾਂ  ਦੇ ਲਈ  15-20 ਲੱਖ ਦੀ ਲਾਗਤ ਨਾਲ ਇਕ ਮੁਰਦਾ ਘਰ ਬਣੇਗਾ ਅਤੇ ਮੌਕੇ ਤੇ ਸ਼ਿਵਪੁਰੀ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਦੀਪ ਸ਼ਰਮਾ ਨੂੰ ਵੀ ਧਕੇ ਨਾਲ ਖੜਾ ਕਰ ਲਿਆ ਇਥੇ ਇਹ ਜਿਕਰਜੋਗ ਹੈ ਕਿ ਇਸ ਬਾਬਤ ਨਾ ਤਾਂ ਸ਼ਿਵਪੁਰੀ ਪ੍ਰਬੰਧਕ ਕਮੇਟੀ ਨਾਲ ਕੋਈ ਮੀਟਿੰਗ ਕੀਤੀ ਅਤੇ ਨਾ ਹੀ ਕੋਈ ਮਤਾ ਪਾਸ ਕਰਵਾਇਆ | ਇਸ ਲਈ ਸ਼ਿਵਪੁਰੀ ਪ੍ਰਬੰਧਕ ਕਮੇਟੀ ਵਲੋਂ ਅੱਜ ਇਕ ਪ੍ਰੈਸ ਕਾਨਫਰੰਸ ਸਥਾਨਿਕ ਵਿਸ਼ਵਕਰਮਾ ਭਵਨ ਵਿਖੇ ਰਖੀ ਗਈ | ਜਿਸ ਦੀ ਪ੍ਰਧਾਨਗੀ ਸ਼ਿਵਪੁਰੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਭੰਵਰਾਂ ਨੇ ਕੀਤੀ ਅਤੇ ਇਸ ਮੌਕੇ ਤੇ ਸਕੱਤਰ ਪ੍ਰਦੀਪ ਸ਼ਰਮਾ ਵਲੋਂ ਸਖਤ ਸ਼ਬਦਾਂ ਵਿਚ ਇਸ ਕੱਮ ਦੀ ਨਿਖੇਦੀ ਕੀਤੀ ਗਈ ਅਤੇ ਦੱਸਿਆ ਕਿ ਕਿਦਾਂ ਉਨ੍ਹਾਂ  ਨੂੰ ਧੋਖੇ ਦੇ ਨਾਲ ਉਥੇ ਬੁਲਾ ਕੇ ਉਨ੍ਹਾਂ ਨੂੰ ਵਿਚ ਖੜਾ ਕੀਤਾ ਗਿਆ ਸੀ | ਇਸ ਮੌਕੇ ਤੇ ਕਮੇਟੀ ਨੇ ਇਹ ਵੀ ਕਿਹਾ ਕਿ ਅਸੀਂ ਇਸ ਧਕੇ ਸ਼ਾਹੀ ਦਾ ਵਿਰੋਧ ਕਰਦੇ ਹਾਂ ਅਤੇ ਇਨਾ ਲੋਕਾਂ ਵਲੋਂ ਕੀਤੀ ਧੱਕੇਸ਼ਾਹੀ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਵੀ ਆਹਤ ਹੋਈਆਂ ਹਨ ਇਨਾ ਨੇ ਪਾਰਕ ਦੀ ਕੰਧ ਤੋੜ ਕੇ ਪਾਰਕ ਅਤੇ ਸ਼ਿਵਪੁਰੀ ਦਾ ਬਹੁਤ ਨੁਕਸਾਨ ਕੀਤਾ ਹੈ  ਅਤੇ ਪ੍ਰਸ਼ਾਸਨ ਅਗੇ ਮੰਗ ਕਰਦੇ ਹਾਂ  ਕਿ ਇਸ ਧੱਕੇਸ਼ਾਹੀ ਨੂੰ ਜਲਦ ਤੋਂ ਜਲਦ ਰੋਕਿਆ ਜਾਵੇ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਹੋਏ ਇਸ ਨੁਕਸਾਨ ਦੀ ਭਰਪਾਈ ਵੀ ਕਰਵਾਈ ਜਾਵੇ ਅਤੇ ਇਸ ਮੌਕੇ ਤੇ ਮੌਜੂਦ ਬਜ਼ੁਰਗ ਲੋਕਾਂ ਵਲੋਂ ਇਹ ਵੀ ਕਿਹਾ ਗਿਆ ਕਿ ਇਕ ਵਾਰ ਜੇ ਮੁਰਦਾ ਸ਼ਮਸ਼ਾਨ ਵਿਚ ਆ ਜਾਵੇ ਤਾਂ ਦੋਬਾਰਾ ਉਸਨੂੰ ਘਰ ਨਹੀਂ ਲਿਜਾਇਆ ਜਾ ਸਕਦਾ ਹੈ  | ਇਸ ਮੌਕੇ ਤੇ ਕੈਸ਼ੀਅਰ ਮਨੋਹਰ ਲਾਲ, ਪ੍ਰਵੀਨ ਭੱਲਾ, ਸ਼੍ਰੀ ਕ੍ਰਿਸ਼ਨ, ਗੁਰਦੀਪ ਸਿੰਘ ਚੀਮਾ, ਕ੍ਰਿਸ਼ਨ ਕੁਮਾਰ, ਕਾਲੀ ਬਾਬਾ, ਸ਼ੈੱਲੀ ਮਹਾਜਨ, ਅਮਨਦੀਪ ਸ਼ਰਮਾ, ਪੁਰੁਸ਼ੋਤਮ ਲਾਲ, ਹਰਦੇਵ ਸਿੰਘ, ਵਰੁਣ, ਹੰਸਰਾਜ, ਮਿੰਟੂ, ਸਾਹਿਲ, ਨਿਰਮਲ ਸਿੰਘ ਆਦਿ  ਸਹਿਤ ਦਰਜਨਾਂ ਮੇਂਬਰ  ਮੌਜੂਦ ਸਨ |
ਪ੍ਰੈਸ ਕਾਨ੍ਫ੍ਰੇੰਸ ਦੌਰਾਨ ਸੁਣੋ ਸ਼ਿਵਪੁਰੀ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਦੀਪ ਸ਼ਰਮਾ ਦਾ ਬਿਆਨ : https://www.youtube.com/watch?v=xISDBv2tR_A

 

Related posts

Leave a Comment