ਨਗਰ ਕੌਂਸਲ ਕਰਤਾਰਪੁਰ ਦੇ ਪ੍ਰਧਾਨ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ…ਜਾਣੋ ਕਿਉਂ

KARTARPUR EXCLUSIVE(PARDEEP KUMAR) | ਨਗਰ ਕੌਂਸਲ ਕਰਤਾਰਪੁਰ ਦੇ ਪ੍ਰਧਾਨ ਪ੍ਰਿੰਸ ਅਰੋੜਾ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਕਾਰੋਬਾਰੀ ਰੁਝੇਵਿਆਂ ਕਾਰਨ ਸ਼ਹਿਰ ਵਾਸੀਆਂ ਨੂੰ ਪੂਰਾ ਸਮਾਂ ਨਾ ਦੇਣਾ ਅਸਤੀਫਾ ਦੇਣ ਦਾ ਮੁੱਖ ਕਾਰਨ ਦੱਸਿਆ ਹੈ। ਇਸ ਕਾਰਨ ਅੱਜ ਤੋਂ ਨਗਰ ਕੌਂਸਲ ਦੀ ਕਮਾਨ ਅਫ਼ਸਰਸ਼ਾਹੀ ਹਵਾਲੇ ਹੋ ਗਈ ਹੈ। ਨਗਰ ਕੌਂਸਲ ਕਰਤਾਰਪੁਰ ਵਿੱਚ ਪੰਦਰਾਂ ਕੌਂਸਲਰ ਹਨ ਅਤੇ ਇਨ੍ਹਾਂ ਵਿਚੋਂ 6 ਕਾਂਗਰਸ ਦੇ ਨਿਸ਼ਾਨ ’ਤੇ ਅਤੇ 9 ਕੌਂਸਲਰਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਹੁਣ ਦੇਖੋ ਕਰਤਾਰਪੁਰ ਵਿੱਚ ਕਿ ਜੋੜ-ਤੋੜ ਦਾ ਸਮੀਕਰਨ ਬੈਠਦਾ ਹੈ । ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਦੇਸ ਰਾਜ ਨੇ ਪ੍ਰਧਾਨ ਪ੍ਰਿੰਸ ਅਰੋੜਾ ਵੱਲੋਂ ਅਸਤੀਫ਼ਾ ਦੇਣ ਦੀ ਪੁਸ਼ਟੀ ਕੀਤੀ ਹੈ।