ਮੋਬਾਈਲ ਦੀ ਲੁੱਟਖੋਹ ਕਰਨ ਵਾਲੇ ਦੋ ਗਿਰਫ਼ਤਾਰ

lootkhoh

ਲੁੱਟ ਖੋਹ ਕਰਨ ਵਾਲੇ ਦੋ ਨੌਜਵਾਨ ਆਏ ਪੁਲਿਸ ਦੇ ਅੜਿਕੇ

KARTARPUR EXCLUSIVE (PARDEEP KUMAR) | ਜਗਤਾਰ ਸਿੰਘ ਆਪਣੀ ਪਤਨੀ ਨੂੰ ਸੋਹਰੇ ਘਰ ਵਾਪਿਸ ਲੈ ਕੇ ਜਾਨ ਵਾਸਤੇ ਬਾਬੇ ਬਕਾਲੇ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਅਤੇ ਕਰਤਾਰਪੁਰ ਆ ਕੇ ਉਹ ਬੱਸ ਸਟੈਂਡ ਕਰਤਾਰਪੁਰ ਤੇ ਰੂਕੀਆ ਕਿ ਅਚਾਨਕ ਦੋ ਨੌਜਵਾਨ ਉਸ ਕੋਲ ਆਏ ਅਤੇ ਉਸ ਦੇ ਜੇਬ ਵਿਚੋਂ ਮੋਬਾਈਲ ਖੋਹ ਕੇ ਫਰਾਰ ਹੋ ਗਏ | ਉਸਨੇ ਇਸ ਘਟਨਾ ਦੀ ਖ਼ਬਰ ਕਰਤਾਰਪੁਰ ਪੁਲਿਸ ਨੂੰ ਕੀਤੀ ਅਤੇ ਪੁਲਿਸ ਵਲੋਂ ਜਗਤਾਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਅਕਾਸ਼ ਅਤੇ ਗੋਪੀ ਨਾ ਦੇ ਨੌਜਵਾਨਾਂ ਨੂੰ ਗਿਰਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਅਤੇ ਇਹ ਵੀ ਪਤਾ ਚੱਲਿਆ ਹੈ ਕਿ ਦੋਵੇਂ ਕਰਤਾਰਪੁਰ ਦੇ ਵਾਸੀ ਹਨ | ਦੋਵਾਂ ਨੂੰ ਗਿਰਫ਼ਤਾਰ ਕਰਨ ਤੋਂ ਬਾਦ ਊਨਾ ਉਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਗਈ ਹੈ |

Leave a Reply

Your email address will not be published.