ਕਰਤਾਰਪੁਰ ਪ੍ਰੈਸ ਕਲੱਬ ਵਲੋਂ ਲਗਾਇਆ ਗਿਆ ਮੈਡੀਕਲ ਕੈੰਪ

MEDICAL CAMP
MEDICAL CAMP
MEDICAL CAMP


KARTARPUR EXCLUSIVE(PARDEEP KUMAR) |
ਅੱਜ ਸਥਾਨਿਕ ਵਿਸ਼ਵਕਰਮਾ ਮੰਦਿਰ ਵਿਚ ਕਰਤਾਰਪੁਰ ਪ੍ਰੈਸ ਕਲੱਬ (ਰਜਿ) ਨੇ ਨੇਕੀ ਦੀ ਦੁਕਾਨ ਸੰਸਥਾ ਦੇ ਨਾਲ ਮਿਲ ਕੇ ਇਕ ਮੈਡੀਕਲ ਕੈੰਪ ਲਗਾਇਆ | ਜਿਸਦਾ ਲੱਗਭਗ 100 ਦੇ ਕਰੀਬ ਮਰੀਜਾਂ ਨੇ ਲਾਹਾ ਲਿਆ | ਇਸ ਕੈਮ੍ਪ ਦਾ ਉਦਘਾਟਨ ਡਾ.  ਐਚ.ਏਸ. ਬਡਵਾਲ ਵਲੋਂ ਕੀਤਾ ਗਿਆ ਅਤੇ ਊਨਾ ਵਲੋਂ ਹੀ ਰੀਡ ਦੀ ਹੱਡੀ ਅਤੇ ਦਿਮਾਗ ਦੀਆਂ ਵੱਖ ਵੱਖ ਬਿਮਾਰੀਆਂ ਦੇ ਨਾਲ ਸੰਬੰਧਿਤ ਮਰੀਜਾਂ ਦੇ ਜਾਂਚ ਕੀਤੀ ਗਈ ਅਤੇ ਊਨਾ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ ਅਤੇ ਘੱਟ ਰੇਟ ਤੇ ਐਮ.ਆਰ.ਆਈ ਅਤੇ ਸੀ.ਟੀ.ਸਕੈਨ ਦੇ ਲਈ ਮਰੀਜਾਂ ਨੂੰ ਪੱਤਰ ਵੰਡੇ ਗਏ |

MEDICAL CAMP
MEDICAL CAMP

ਇਸ ਕੈਮ੍ਪ ਦਾ ਲਾਭ ਨਾ ਸਿਰਫ ਕਰਤਾਰਪੁਰ ਬਲਕਿ ਕਰਤਾਰਪੁਰ ਦੇ ਨੇੜੇ ਦੇ ਪਿੰਡਾਂ ਵਿਚੋਂ ਆਏ ਮਰੀਜਾਂ ਨੇ ਵੀ ਲਾਹਾ ਲਿਆ | ਇਸ ਮੌਕੇ ਤੇ ਸੰਸਥਾ ਵਲੋਂ ਆਏ ਹੋਏ ਮਰੀਜਾਂ ਅਤੇ ਊਨਾ ਦੇ ਰਿਸ਼ਤੇਦਾਰਾਂ ਨੂੰ ਚਾਹ ਅਤੇ ਸਵੇਰ ਦਾ ਖਾਣਾ ਵੀ ਵੰਡਿਆ ਗਿਆ|

MEDICAL CAMP
MEDICAL CAMP

ਇਸ ਮੌਕੇ ਤੇ ਕਰਤਾਰਪੁਰ ਪ੍ਰੈਸ ਕਲੱਬ ਵਲੋਂ ਡਾ.  ਐਚ.ਏਸ. ਬਡਵਾਲ ਨੂੰ ਸਨਮਾਨ ਚਿਣ ਅਤੇ ਸਿਰੋਪਾ ਦੇ ਕੇ ਉਨ੍ਹਾਂ  ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਕਰਤਾਰਪੁਰ ਪ੍ਰੈਸ ਕਲੱਬ ਦੇ ਪ੍ਰਧਾਨ ਦੀਪਕ ਵਰਮਾ ਵਲੋਂ ਸਾਰੇ ਸਹਿਜੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਅੱਜ ਦੇ ਕੈਮ੍ਪ ਨੂੰ ਮਿਲਣ ਵਾਲੇ ਲੋਕਾਂ ਦੇ ਭਰਵੇਂ ਹੁੰਗਾਰੇ ਨੂੰ ਦੇਖਦੇ ਹੋਏ ਇਹ ਭਰੋਸਾ ਦਵਾਇਆ ਕਿ ਭਵਿੱਖ ਵਿਚ ਵੀ ਕਰਤਾਰਪੁਰ ਪ੍ਰੈਸ ਕਲੱਬ ਵਲੋਂ ਇਹੋ ਜਿਹੇ ਲੋਕ ਭਲਾਈ ਦੇ ਪ੍ਰੋਗਰਾਮ ਅਗੇ ਵੀ ਉਲੀਕੇ ਜਾਂਦੇ ਰਹਿਣ ਗੇ | ਇਸ ਮੌਕੇ ਤੇ ਕਰਤਾਰਪੁਰ ਪ੍ਰੈਸ ਕਲੱਬ ਵਲੋਂ ਪ੍ਰਧਾਨ ਦੀਪਕ ਵਰਮਾ, ਸਕੱਤਰ ਜਸਵੰਤ ਵਰਮਾ, ਖਜਾਨਚੀ ਕ੍ਰਿਸ਼ਨ ਕੁਮਾਰ ਸ਼ਰਮਾ, ਵਾਇਸ ਪ੍ਰਧਾਨ ਮਨਜੀਤ ਕੁਮਾਰ, ਪੀ.ਆਰ.ਓ. ਭੁਪਿੰਦਰ ਸਿੰਘ ਮਾਹੀ, ਭਜਨ ਸਿੰਘ, ਬੋਧ ਪ੍ਰਕਾਸ਼ ਸਾਹਨੀ, ਪ੍ਰਦੀਪ ਕੁਮਾਰ, ਕੁਲਦੀਪ ਸਿੰਘ ਵਾਲਿਆ ਅਤੇ ਸਮਾਜਸੇਵੀ ਮਾਸਟਰ ਅਮਰੀਕ ਸਿੰਘ, ਪਵਨ ਠਾਕੁਰ, ਦੀਪਕ ਕੁਮਾਰ, ਬਬਲੂ, ਸੰਤੋਸ਼, ਕੁਸਮ, ਮੇਘਨਾ ਆਦਿ ਹਾਜਿਰ ਸਨ

Related posts

Leave a Comment