ਕਲੱਬ ਨੂੰ ਜਗ੍ਹਾ ਦੇਣ ਲਈ ਦਿੱਤਾ ਮੰਗ ਪੱਤਰ

KARTARPUR EXCLUSIVE (PARDEEP KUMAR) | ਕਰਤਾਰਪੁਰ ਪ੍ਰੈਸ ਕੱਲਬ ਵੱਲੋਂ ਪ੍ਰਧਾਨ ਬੋਧ ਪ੍ਰਕਾਸ਼ ਸਾਹਨੀ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਕਾਰਜ ਸਾਧਕ ਅਫਸਰ ਚਰਨ ਦਾਸ ਨੂੰ ਦਿੱਤਾ ਗਿਆ। ਇਸ ਮੋਕੇ ਪੱਤਰਕਾਰਾਂ ਨੇ ਈ ਉ ਸਾਹਿਬ ਨੂੰ ਦੱਸਿਆ ਕਿ ਪ੍ਰੈਸ ਕਲੱਬ ਰੀਜਸਟਰਡ ਹੈ ਤੇ ਪ੍ਰੈੱਸ ਕਲੱਬ ਨਾਲ ਸਬੰਧਤ ਪੱਤਰਕਾਰ ਨਾਲ ਸੰਪਰਕ ਕਰਨ ਜਾਂ ਪ੍ਰੈੱਸ ਕਾਨਫਰੰਸ ਆਦਿ ਕਰਨ ਲਈ ਪਤੱਰਕਾਰ ਭਾਈਚਾਰੇ ਕੋਲ ਕੋਈ ਦਫਤਰ ਨਹੀਂ ਹੈ ਜਿੱਥੇ ਸਾਰੇ ਪਤੱਰਕਾਰ ਲੋਕਾਂ ਦੀ ਆਵਾਜ਼ ਸੁਨ ਕੇ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਇਕੱਠੇ ਹੋ ਸਕਣ। ਇਸ ਲਈ ਪਤੱਰਕਾਰ ਭਾਈਚਾਰੇ ਨੂੰ ਢੁੱਕਵੀਂ ਥਾਂ ਅਲਾਟ ਕਰਨ ਦਾ ਇੰਤਜਾਮ ਕੀਤਾ ਜਾਵੇ।ਇਸ ਮੋਕੇ ਕਾਰਜ ਸਾਧਕ ਅਫਸਰ ਨੇ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਕਿ ਕੱਲਬ ਨੂੰ ਜਗ੍ਹਾ ਦੇਣ ਸੰਬੰਧੀ ਮੰਗ ਪੱਤਰ ਉੱਚ ਅਫਸਰਾਂ ਤੱਕ ਪਹੁੰਚਾ ਕੇ ਜਗ੍ਹਾ ਦੇਣ ਸੰਬੰਧੀ ਕਾਰਵਾਈ ਕੀਤੀ ਜਾਵੇਗੀ।ਇਸ ਮੋਕੇ ਪੱਤਰਕਾਰਾਂ ਵਿੱਚ ਬੋਧ ਪ੍ਰਕਾਸ਼ ਸਾਹਨੀ, ਭਜਨ ਸਿੰਘ ਧੀਰਪੁਰ,ਜਸਵੰਤ ਵਰਮਾ, ਗਗਨਦੀਪ ਗੌਤਮ, ਭੁਪਿੰਦਰ ਸਿੰਘ ਮਾਹੀ, ਰਾਕੇਸ਼ ਪੁੰਜ, ਹਰਮੇਸ਼ ਦੱਤ,ਸੁਰਿੰਦਰ ਸਿੰਘ ਪੱਡਾ, ਆਦਿ ਪੱਤਰਕਾਰ ਹਾਜਰ ਸਨ।