ਕਰਤਾਰਪੁਰ ਚ ਪਿਸਤੌਲ ਦੀ ਨੋਕ ਤੇ ਜਿਉਲਰ ਦੀ ਦੁਕਾਨ ਤੇ ਲੱਖਾਂ ਦੀ ਲੁੱਟ

kartarpur loot

cctv photo of kartarpur loot
KARTARPUR EXCLUSIVE (PARDEEP KUMAR/AMANDEEP SHARMA) |
ਅੱਜ ਦੁਪਹਿਰ ਦੇ ਕਰੀਬ ਗੰਗਸਰ ਬਾਜ਼ਾਰ, ਮਾਤਾ ਸੀਤਲਾ ਮੰਦਰ ਦੇ ਨੇੜੇ ਹਨੀ ਜਿਉਲਰ ਦੀ ਦੁਕਾਨ ਤੋਂ ਦੋ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਲੁੱਟ ਲਈ ਗਈ।ਜਾਣਕਾਰੀ ਦੇਂਦਿਆਂ ਦੁਕਾਨ ਮਾਲਕ ਹਣੀ ਵਰਮਾ ਨੇ ਦਸਿਆ ਕਿ 2 ਲੁਟੇਰੇ ਜਿਨ੍ਹਾਂ ਦੇ ਹੱਥਾਂ ਚ ਪਿਸਤੌਲਾਂ ਸਨ |

ਉਨ੍ਹਾਂ ਆਉਂਦਿਆਂ ਹੀ ਮੇਨੂ ਸਭ ਕੁਝ ਉਨ੍ਹਾਂ ਹਵਾਲੇ ਕਰਨ ਲਈ ਆਖਿਆ ਅਤੇ ਉਨ੍ਹਾਂ ਮੇਰੇ ਗੱਲ ਚ ਪਈ ਚੇਨ, ਬਰੈਸਲੇਟ,ਕੜਾ ਕੀਮਤ ਤਕਰੀਬਨ 6 ਲੱਖ ਰੁਪਏ ਅਤੇ ਜੇਬ ਚੋਂ 50 ਹਜਾਰ ਦੀ ਨਜਦੀ ਲੁੱਟ ਲਈ ਅਤੇ ਫਰਾਰ ਹੋ ਗਏ। ਜਦਕਿ ਦੁਕਾਨ ਚ ਪਈ ਤਿਜੋਰੀ ਚ ਪਏ ਗਹਿਣੇ ਬਚ ਗਏ। ਲੁਟੇਰਿਆਂ ਦੀ ਲੁੱਟ ਦੀ ਵਾਰਦਾਤ ਸੀ ਸੀ ਟੀ ਵੀ ਵਿਚ ਕੈਦ ਹੋ ਗਈ ਹੈ।ਮੌਕੇ ਤੇ ਡੀ ਐਸ ਪੀ ਪਰਮਿੰਦਰ ਸਿੰਘ, ਐਸ ਐਚ ਓ ਸਿਕੰਦਰ ਸਿੰਘ ਤੁਰੰਤ ਪੁਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

Related posts

Leave a Comment